ਬਿਹਾਰ: ਜ਼ਹਿਰੀਲੀ ਸ਼ਰਾਬ ਪੀਣ ਨਾਲ 17 ਦੀ ਮੌਤ, ਲੋਕ ਸਭਾ ’ਚ ਭਖਿਆ ਮੁੱਦਾ

12/14/2022 4:17:54 PM

ਪਟਨਾ– ਬਿਹਾਰ ਦੇ ਸਾਰਣ ਅਤੇ ਛਪਰਾ ਜ਼ਿਲ੍ਹੇ ’ਚ ਕਥਿਤ ਰੂਪ ਨਾਲ ਜ਼ਹਿਰੀਲੀ ਸ਼ਰਾਬ ਪੀਣ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਛਪਰਾ ’ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ’ਤੇ ਆਬਕਾਰੀ ਮੰਤਰੀ ਸੁਨੀਲ ਕੁਮਾਰ ਨੇ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। 

ਇਸ ਤੋਂ ਬਾਅਦ ਬਿਹਾਰ ਵਿਧਾਨ ਸਭਾ ’ਚ ਭਾਜਪਾ ਦੇ ਵਿਧਾਇਕਾਂ ਨੇ ਜ਼ਬਰਦਸਤ ਹੰਗਾਮਾ ਅਤੇ ਪ੍ਰਦਰਸ਼ਨ ਕੀਤਾ। ਭਾਜਪਾ ਵਿਧਾਇਕ ਸਾਰਣ ’ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਅਤੇ ਅਧਿਆਪਕ ਉਮੀਦਵਾਰਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਪ੍ਰਦਰਸ਼ਨ ਕਰਰਹੇ ਸਨ। ਵਿਧਾਇਕ ਨਿਤੀਸ਼ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਸਨ। ਉੱਥੇ ਹੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਆਪਾ ਖੋ ਬੈਠੇ ਸੀ.ਐੱਮ. ਨਿਤੀਸ਼ ਕੁਮਾਰ ਨੇ ਭਾਜਪਾ ਵਿਧਾਇਕਾਂ ਨੂੰ ਉਂਗਲੀ ਦਿਖਾ ਕੇ ਕਿਹਾ ਕਿ ਸ਼ਰਾਬਬੰਦੀ ਨੂੰ ਪੂਰੇ ਸਦਨ ਨੇ ਸਮਰਥਨ ਦਿੱਤਾ ਸੀ ਅਤੇ ਤੁਸੀਂ ਸ਼ਰਾਬੀਆਂ ਦੇ ਪੱਖ ’ਚ ਖੜ੍ਹੇ ਹੋ ਰਹੇ ਹੋ।

ਦੱਸ ਦੇਈਏ ਕਿ ਵਿਧਾਨ ਸਭਾ ਪ੍ਰਧਾਨ ਪ੍ਰਸ਼ਨਕਾਲ ਨੂੰ ਚੱਲਣ ਦੇਣ ਦੀ ਲਗਾਤਾਰ ਅਪੀਲ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗੁੱਸਾ ਜ਼ਾਹਿਰ ਕੀਤਾ ਅਤੇ ਵਿਧਾਨ ਸਭਾ ਪ੍ਰਧਾਨ ਨੇ ਹੰਗਾਮਾ ਕਰ ਰਹੇ ਵਿਧਾਇਕਾਂ ਨੂੰ ਬਾਹਰ ਕੱਢਣ ਲਈ ਮਾਰਸ਼ਲ ਨੂੰ ਆਦੇਸ਼ ਦੇਣ ਦੀ ਗੱਲ ਕਹੀ। ਕਾਫੀ ਹੰਗਾਮੇ ਤੋਂ ਬਾਅਦ ਵਿਧਾਨ ਸਭਾ ਪ੍ਰਧਾਨ ਨੇ 15 ਮਿੰਟਾਂ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਸਦਨ ਦੇ ਨੇਤਾ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਮੈਂਬਰਾਂ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਪਹਿਲਾਂ ਤੁਸੀਂ ਮੇਰੇ ਬਾਰੇ ਬੋਲਦੇ ਸੀ ਅਤੇ ਅੱਜ ਕੀ ਬੋਲ ਰਹੇ ਹੋ। ਸ਼ਰਾਬਬੰਦੀ ਨੂੰ ਪੂਰੇ ਸਦਨ ਨੇ ਸਮਰਥਨ ਦਿੱਤਾ ਸੀ ਅਤੇ ਅੱਜ ਤੁਸੀਂ ਸ਼ਰਾਬੀਆਂ ਦੇ ਪੱਖ ’ਚ ਖੜ੍ਹੇ ਹੋ ਰਹੇ ਹੋ। ਇਸ ’ਤੇ ਵਿਰੋਧੀ ਧਿਰ ਦੇ ਨੇਤਾ ਵਿਜੇ ਸਿਨਹਾ ਨੇ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਨ੍ਹਾਂ ਦਾ ਅਤੇ ਸਦਮ ਦਾ ਅਪਮਾਨ ਕੀਤਾ ਹੈ। ਇਸ ਲਈ ਉਨ੍ਹਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ।

ਉੱਥੇ ਹੀ ਇਸ ’ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਨਿਤੀਸ਼ ਕੁਮਾਰ ਨੇ ਮਾਫੀ ਮੰਗਣ ’ਤੇ ਵਿਜੇ ਸਿਨਹਾ ’ਤੇ ਵਿਅੰਗ ਕੱਸਿਆ।  ਇਸ ਵਿਚਕਾਰ 15 ਮਿੰਟਾਂ ਲਈ ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਵਿਜੇ ਸਿਨਹਾ ਨੇ ਸਦਨ ਦੇ ਬਾਹਰ ਆ ਕੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਅਤੇ ਸਦਨ ਦੇ ਨੇਤਾ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੁੱਧ ਨਾਰਾਜ਼ਗੀ ਜ਼ਾਹਿਰ ਕੀਤੀ।

Rakesh

This news is Content Editor Rakesh