ਨਵੀਂ ਤਕਨੀਕ ਦਾ ਕਮਾਲ; 4 ਫੁੱਟ ਉੱਪਰ ਚੁੱਕਿਆ ਗਿਆ 300 ਸਾਲ ਪੁਰਾਣਾ ਸ਼ਿਵ ਮੰਦਰ

12/03/2022 10:47:08 AM

ਬਿਹਾਰ- ਬਿਹਾਰ ਵਿਚ ਪੱਛਮੀ ਚੰਪਾਰਣ ਜ਼ਿਲ੍ਹੇ ਦੇ ਮੰਝਰੀਆ ਚੌਕ ਸਥਿਤ ਲਗਭਗ 300 ਸਾਲ ਪੁਰਾਣੇ ਸ਼ਿਵ ਮੰਦਰ ਦੀ ਹੁਣ ਕਾਇਆ ਬਦਲੀ ਗਈ ਹੈ। ਸ਼ਿਵ ਮੰਦਰ ਨੂੰ ਜ਼ਮੀਨ ਤੋਂ 4 ਫੁੱਟ ਉੱਪਰ ਚੁੱਕਿਆ ਗਿਆ ਹੈ। ਮੰਦਰ ਨੂੰ ਨਵੀਂ ਤਕਲਾਨੋਜੀ ਦੀ ਮਦਦ ਨਾਲ ਬਿਨਾਂ ਤੋੜ-ਭੰਨ ਕੀਤੇ 4 ਫੁੱਟ ਉੱਪਰ ਚੁੱਕਿਆ ਗਿਆ। ਜੈੱਕ ਲਿਫਟਿੰਗ ਦੀ ਇਸ ਤਕਨੀਕ ਦੇ ਸਹਾਰੇ ਉਦੇਸ਼ਵਰਨਾਥ ਸ਼ਿਵ ਮੰਦਰ ਦੀ ਉੱਚਾਈ ਵਧ ਜਾਣ ਨਾਲ ਸਥਾਨਕ ਲੋਕ ਖੁਸ਼ ਹੋਣ ਦੇ ਨਾਲ-ਨਾਲ ਹੈਰਾਨ ਵੀ ਹਨ। 

250 ਜੈੱਕ ਲਗਾ ਕੇ ਵਧਾਈ ਉੱਚਾਈ-

ਜੈੱਕ ਲਿਫਟਿੰਗ ਦਾ ਕੰਮ ਕਰਨ ਵਾਲੀ ਕੰਪਨੀ ਦੇ ਸੰਚਾਲਕ ਚੰਦਨ ਕੁਮਾਰ ਨੇ ਦੱਸਿਆ ਕਿ 9 ਗੁੰਬਦ ਵਾਲੇ ਮੰਦਰ ਦੀ ਬਾਹਰੀ ਕੰਧ 36 ਇੰਚ ਅਤੇ ਅੰਦਰ 50 ਇੰਚ ਚੌੜੀ ਹੈ। 18 ਮਜਦੂਰਾਂ ਨੇ ਲਗਭਗ 2 ਮਹੀਨੇ ਤੱਕ ਲਗਾਤਾਰ ਕੰਮ ਕਰ ਕੇ ਪੂਰੀ ਇਮਾਰਤ ਦੇ ਗਰਭ ਤੋਂ ਕੁਲ 250 ਜੈੱਕ ਲਗਾਏ। ਫਿਰ ਮੰਦਰ ਨੂੰ ਹੌਲੀ-ਹੌਲੀ ਉੱਚਾ ਕਰ ਕੇ ਹੇਠਾਂ ਇੱਟਾਂ ਜੋੜੀਆਂ ਗਈਆਂ। ਚੰਦਨ ਕੁਮਾਰ ਮੁਤਾਬਕ ਇਸ ਪ੍ਰਕਿਰਿਆ ਨਾਲ ਮੰਦਰ ਦੀ ਮਜਬੂਤੀ ’ਤੇ ਕੋਈ ਅਸਰ ਨਹੀਂ ਪਵੇਗਾ, ਸਗੋਂ ਇਸਦੀ ਮਜਬੂਤੀ ਪਹਿਲਾਂ ਨਾਲੋਂ ਹੋਰ ਵਧ ਜਾਏਗੀ।

ਮੰਦਰ ਨੂੰ ਚੁੱਕਾ ਚੁੱਕਣ ’ਚ ਕਰੀਬ ਢਾਈ ਲੱਖ ਰੁਪਏ ਦਾ ਆਇਆ ਖ਼ਰਚਾ-

ਮੰਦਰ ਨੂੰ ਚੁੱਕਾ ਚੁੱਕਣ ’ਚ ਕਰੀਬ ਢਾਈ ਲੱਖ ਰੁਪਏ ਦਾ ਖ਼ਰਚਾ ਆਇਆ, ਜਿਸ ਨੂੰ ਸਥਾਨਕ ਲੋਕਾਂ ਨੇ ਚੰਦਾ ਲੈ ਕੇ ਬਣਵਾਇਆ ਹੈ। ਇਹ ਸ਼ਿਵ ਮੰਦਰ ਬੇਹੱਦ ਪੁਰਾਣਾ ਹੈ ਅਤੇ ਲੱਖਾਂ ਲੋਕਾਂ ਦੀ ਸ਼ਰਧਾ ਇਸ ਮੰਦਰ ਨਾਲ ਜੁੜੀ ਹੈ। ਓਧਰ ਕੰਪਨੀ ਦੇ ਡਾਇਰੈਕਟਰ ਚੰਦਰ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਹੁਣ ਤੱਕ 20 ਵੱਡੇ ਮੰਦਰਾਂ ਅਤੇ 50 ਛੋਟੇ ਮੰਦਰਾਂ ਨੂੰ ਨਵੀਂ ਤਕਨੀਕ ਨਾਲ ਉੱਪਰ ਚੁੱਕ ਚੁੱਕੀ ਹੈ। ਲੋਕਾਂ ਨੇ ਚੰਦੇ ਦੇ ਪੈਸੇ ਨਾਲ ਮੰਦਰ ਦਾ ਸੁੰਦਰੀਕਰਨ ਕਰਵਾਇਆ ਹੈ, ਜੋ ਸ਼ਲਾਘਾਯੋਗ ਹੈ। 

ਭੋਲੇਨਾਥ ਪੂਰੀਆਂ ਕਰਦੀਆਂ ਨੇ ਮੁਰਾਦਾਂ-

ਸ਼ਿਵ ਮੰਦਰ ਕਮੇਟੀ ਦੇ ਸਕੱਤਰ ਅਜੇ  ਕੁਮਾਰ ਦਾ ਕਹਿਣਾ ਹੈ ਕਿ ਇਸ ਮੰਦਰ ’ਚ ਸ਼ਰਧਾ ਭਾਵਨਾ ਨਾਲ ਜੋ ਕੋਈ ਵੀ ਮੁਰਾਦਾਂ ਮੰਗਦਾ ਹੈ, ਉਸ ਨੂੰ ਭੋਲੇਨਾਥ ਪੂਰਾ ਕਰਦੇ ਹਨ। ਸ਼ਿਵ ਮੰਦਰ ਦੇ ਪੁਜਾਰੀ ਵਿਜੇ ਗਿਰੀ ਦੱਸਦੇ ਹਨ ਕਿ ਹਰ ਸਾਲ ਸਾਉਣ, ਮਹਾਸ਼ਿਵਰਾਤਰੀ ਅਤੇ ਬਸੰਤ ਪੰਚਮੀ ਮੌਕੇ ਇੱਥੇ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਵਿਚ ਦੂਰ-ਦੂਰ ਤੋਂ ਸ਼ਰਧਾਲੂ ਆਉਂਦੇ ਹਨ। 

Tanu

This news is Content Editor Tanu