ਬਿਹਾਰ : ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਦਿੱਤੇ ਰਾਜਨੀਤੀ ਤੋਂ ਸੰਨਿਆਸ ਦੇ ਸੰਕੇਤ

09/25/2019 1:43:51 AM

ਮੁਜ਼ੱਫਰਪੁਰ (ਬਿਹਾਰ) – ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਿਆਸੀ ਪਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਤੋਂ ਪਹਿਲਾਂ ਖਤਮ ਹੋ ਸਕਦੀ ਹੈ। ਪੱਤਰਕਾਰਾਂ ਨੇ ਤੇਜ਼ ਤਰਾਰ ਭਾਜਪਾ ਨੇਤਾ ਨੂੰ ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਅਹੁਦੇ ਦੀ ਉਨ੍ਹਾਂ ਦੀ ਦਾਅਵੇਦਾਰੀ ਬਾਰੇ ਸਵਾਲ ਕੀਤਾ ਸੀ, ਜਿਸ ’ਤੇ ਸਿੰਘ ਨੇ ਕਿਹਾ,‘‘ਮੈਂ ਪਾਰਟੀ ਦੇ ਉਨ੍ਹਾਂ ਵਰਕਰਾਂ ਵਿਚੋਂ ਇਕ ਹਾਂ ਜੋ ਕਸ਼ਮੀਰ ਦੇ ਭਾਰਤ ਨਾਲ ਏਕੀਕਰਨ ਦਾ ਸੁਪਨਾ ਲੈ ਕੇ ਜਨਤਕ ਜੀਵਨ ਵਿਚ ਆਏ ਸਨ, ਜਿਸ ਸੁਪਨੇ ਲਈ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਪਣਾ ਜੀਵਨ ਬਲੀਦਾਨ ਕਰ ਦਿੱਤਾ। ਉਸ ਨੂੰ ਮੋਦੀ ਨੇ ਸਾਕਾਰ ਕੀਤਾ।’’

ਉਨ੍ਹਾਂ ਕਿਹਾ,‘‘ਮੈਂ ਸੱਤਾ ਜਾਂ ਅਹੁਦਾ ਹਾਸਲ ਕਰਨ ਲਈ ਸਿਆਸਤ ਵਿਚ ਨਹੀਂ ਆਇਆ ਸੀ। ਇਸ ਲਈ ਮੈਨੂੰ ਲੱਗਦਾ ਹੈ ਕਿ ਮੇਰੀ ਸਿਆਸੀ ਪਾਰੀ ਸਮਾਪਤੀ ਵਲ ਹੈ। ਇਹ ਪ੍ਰਧਾਨ ਮੰਤਰੀ ਮੋਦੀ ਦੇ ਮੌਜੂਦਾ ਕਾਰਜਕਾਲ ਤੋਂ ਪਹਿਲਾਂ ਖਤਮ ਹੋ ਸਕਦੀ ਹੈ।’’

Inder Prajapati

This news is Content Editor Inder Prajapati