ਮੁੱਖ ਮੰਤਰੀ ਵੀਰਭੱਦਰ ਨੂੰ ਮਿਲੀ ਵੱਡੀ ਰਾਹਤ, ਕੋਰਟ ਨੇ ਦਿੱਤੀ ਜ਼ਮਾਨਤ

05/29/2017 5:46:53 PM

ਸ਼ਿਮਲਾ—ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ''ਚ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਨੂੰ ਵੀ ਜ਼ਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਸੀ.ਬੀ.ਆਈ. ਨੇ ਕੋਰਟ ''ਚ ਮੁੱਖ ਮੰਤਰੀ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ। ਸੀ.ਬੀ.ਆਈ. ਨੇ ਕੋਰਟ ਤੋਂ ਮੈਡੀਕਲ ਦੇ ਆਧਾਰ ''ਤੇ ਵੀ ਵੀਰਭੱਦਰ ਸਿੰਘ ਨੂੰ ਕੋਈ ਰਿਆਇਤ ਨਾ ਦੇਣ ਦੀ। ਜਦਕਿ ਵੀਰਭੱਦਰ ਸਿੰਘ ਦੇ ਵਕੀਲ ਨੇ ਸੀ.ਬੀ.ਆਈ. ਦੀਆਂ ਦਲੀਲਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸੀ.ਬੀ.ਆਈ. ਆਪਣੇ ਅਸਲੀ ਰੰਗ ਦਿਖਾ ਰਹੀ ਹੈ। ਸੀ.ਬੀ.ਆਈ. ਦੀ ਜਾਂਚ ਨਿਰਪੱਖ ਨਹੀਂ ਹੈ ਅਤੇ ਉਹ ਰਾਜਨੀਤੀ ਇਸ਼ਾਰਿਆਂ ''ਤੇ ਕੰਮ ਕਰ ਰਹੀ ਹੈ। ਇਸ ਦੇ ਬਾਅਦ ਕੋਰਟ ਨੇ ਫੈਸਲਾ ਦੁਪਹਿਰ ਦੋ ਵਜੇ ਤੱਕ ਸੁਰੱਖਿਅਤ ਰੱਖ ਲਿਆ ਸੀ।
ਕੋਰਟ ਨੇ 22 ਮਈ ਨੂੰ ਮੁੱਖ ਮੰਤਰੀ ਦੀ ਜ਼ਮਾਨਤ ਪਟੀਸ਼ਨ ''ਤੇ ਸੀ.ਬੀ.ਆਈ. ਤੋਂ ਇਕ ਹਫਤੇ ''ਚ ਜਵਾਬ ਮੰਗਿਆ ਸੀ। ਅਦਾਲਤ ਨੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰਕੇ ਇਹ ਪੁੱਛਿਆ ਸੀ ਕਿ ਕਿਉਂ ਨਾ ਵੀਰਭੱਦਰ ਸਿੰਘ ਸਮੇਤ ਹੋਰ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਜਾਵੇ। ਸੀ.ਬੀ.ਆਈ. ਨੇ ਵੀਰਭੱਦਰ ਸਿੰਘ ''ਤੇ ਬਤੌਰ ਕੇਂਦਰੀ ਮੰਤਰੀ ਰਹਿੰਦੇ ਹੋਏ 10 ਕਰੋੜ ਦੀ ਆਮਦਨ ਤੋਂ ਵਧ ਜਾਇਦਾਦ ਕਮਾਈ ਕਰਨ ਦੇ ਮਾਮਲੇ ''ਚ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਮਾਮਲੇ ''ਚ ਮੁੱਖ ਮੰਤਰੀ ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ, ਐਲ.ਆਈ.ਸੀ. ਏਜੰਟ ਆਨੰਦ ਚੌਹਾਨ, ਸਹਿਯੋਗੀ ਚੁੰਨੀ ਲਾਲ, ਜੋਗਿੰਦਰ ਸਿੰਘ, ਲਵਨ ਕੁਮਾਰ ਰੋਚ, ਵਾਕਾਮੁੱਲਾ ਚੰਦਰਸ਼ੇਖਰ ਅਤੇ ਰਾਮ ਪ੍ਰਕਾਸ਼ ਭਾਟੀਆ ਨੂੰ ਚਾਰਜਸ਼ੀਟ ਕੀਤਾ ਗਿਆ ਹੈ।