ਭਾਜਪਾ ਸੰਸਦ ਮੈਂਬਰ ਰਾਮਸ਼ੰਕਰ ਕਠੇਰੀਆ ਨੂੰ ਜ਼ਿਲ੍ਹਾ ਅਦਾਲਤ ਨੇ ਦਿੱਤੀ ਵੱਡੀ ਰਾਹਤ

08/07/2023 5:23:09 PM

ਆਗਰਾ- ਉੱਤਰ ਪ੍ਰਦੇਸ਼ 'ਚ ਆਗਰਾ ਦੀ ਜ਼ਿਲ੍ਹਾ ਅਦਾਲਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਅਤੇ ਸਾਬਕਾ ਕੇਂਦਰੀ ਮੰਤਰੀ ਰਾਮਸ਼ੰਕਰ ਕਠੇਰੀਆ ਦੀ ਵਿਸ਼ੇਸ਼ ਅਦਾਲਤ ਵਲੋਂ ਦੋ ਦਿਨ ਪਹਿਲਾਂ ਸੁਣਾਈ ਗਈ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਅਤੇ ਉਨ੍ਹਾਂ 'ਤੇ 20,000 ਰੁਪਏ ਦਾ ਜ਼ੁਰਮਾਨਾ ਲਗਾਇਆ। ਅਦਾਲਤ ਨੇ ਸੁਣਵਾਈ ਲਈ ਅਗਲੀ ਤਾਰੀਖ਼ 11 ਸਤੰਬਰ ਤੈਅ ਕੀਤੀ ਗਈ ਹੈ। ਜ਼ਿਲ੍ਹਾ ਜੱਜ ਵਿਵੇਕ ਸੰਗਲ ਨੇ ਇਟਾਵਾ ਦੇ ਸੰਸਦ ਮੈਂਬਰ ਰਾਮਸ਼ੰਕਰ ਕਠੇਰੀਆ ਨੂੰ ਰਾਹਤ ਦਿੱਤੀ ਹੈ। ਅੱਜ ਦੀ ਸੁਣਵਾਈ ਦੌਰਾਨ ਜ਼ਿਲ੍ਹਾ ਜੱਜ ਨੇ ਵਿਸ਼ੇਸ਼ ਐੱਮ. ਪੀ. ਐੱਮ. ਐੱਲ. ਏ. ਅਦਾਲਤ ਵੱਲੋਂ ਦੋ ਦਿਨ ਪਹਿਲਾਂ ਸੁਣਾਈ ਗਈ ਸਜ਼ਾ ਨੂੰ ਮੁਅੱਤਲ ਕਰ ਦਿੱਤਾ।

ਇਹ ਵੀ ਪੜ੍ਹੋ- ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦੀ ਬਦਲੇਗੀ 'ਸੂਰਤ', PM ਮੋਦੀ ਨੇ ਰੱਖਿਆ ਨੀਂਹ ਪੱਥਰ

ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਰਾਮਸ਼ੰਕਰ ਕਠੇਰੀਆ ਜ਼ਿਲ੍ਹੇ ਦੀ ਵਿਸ਼ੇਸ਼ ਐੱਮ. ਪੀ. ਐੱਮ. ਐੱਲ. ਏ. ਅਦਾਲਤ ਦੇ ਜੱਜ ਅਰਜੁਨ ਨੇ 2011 ਦੇ ਦੰਗੇ ਅਤੇ ਭੰਨ-ਤੋੜ ਦੇ ਮਾਮਲੇ 'ਚ 5 ਅਗਸਤ ਨੂੰ ਦੋ ਸਾਲ ਦੀ ਸਜ਼ਾ ਅਤੇ 51,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਕਠੇਰੀਆ ਆਗਰਾ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹ ਕੇਂਦਰ ਸਰਕਾਰ 'ਚ ਮੰਤਰੀ ਅਤੇ ਐੱਸ.ਸੀ-ਐੱਸ.ਟੀ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸ ਸਮੇਂ ਉਹ ਇਟਾਵਾ ਦੇ ਸੰਸਦ ਮੈਂਬਰ ਹਨ।

ਇਹ ਵੀ ਪੜ੍ਹੋ- ਅਮਰੀਕਾ ਜਾਣ ਦੀ ਤਾਂਘ 'ਚ ਜਾਨ 'ਤੇ ਖੇਡ ਡੌਂਕੀ ਲਾਉਂਦੇ ਨੇ ਭਾਰਤੀ, ਪੜ੍ਹੋ ਇਕ ਬੇਵੱਸ ਪਿਤਾ ਦੀ ਕਹਾਣੀ

ਰਾਮ ਸ਼ੰਕਰ ਕਠੇਰੀਆ ਖਿਲਾਫ 16 ਨਵੰਬਰ 2011 ਨੂੰ ਦੰਗੇ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਰਾਮਸ਼ੰਕਰ ਕਠੇਰੀਆ ਉਦੋਂ ਆਗਰਾ ਦੇ ਸੰਸਦ ਮੈਂਬਰ ਸਨ। ਉਨ੍ਹਾਂ 'ਤੇ ਦੋਸ਼ ਸੀ ਕਿ ਉਹ 10-15 ਸਮਰਥਕਾਂ ਨਾਲ ਆਗਰਾ ਦੀ ਬਿਜਲੀ ਵੰਡ ਫਰੈਂਚਾਈਜ਼ੀ ਕੰਪਨੀ ਟੋਰੈਂਟ ਪਾਵਰ ਦੇ ਦਫ਼ਤਰ 'ਚ ਦਾਖਲ ਹੋਇਆ। ਕੰਪਨੀ ਦੇ ਦਫ਼ਤਰ 'ਚ ਕਥਿਤ ਤੌਰ 'ਤੇ ਭੰਨ-ਤੋੜ ਕੀਤੀ ਗਈ। ਮੈਨੇਜਰ 'ਤੇ ਹਮਲਾ ਕੀਤਾ। ਕੰਪਨੀ ਵਲੋਂ ਰਾਮਸ਼ੰਕਰ ਕਠੇਰੀਆ ਖਿਲਾਫ ਐੱਫ.ਆਈ.ਆਰ. ਇਸ ਮਾਮਲੇ 'ਚ ਵਿਸ਼ੇਸ਼ ਐੱਸ.ਸੀ-ਐੱਸ.ਟੀ ਨੇ ਸੰਸਦ ਮੈਂਬਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦਾ ਐਲਾਨ ਕੀਤਾ ਹੈ। ਕਠੇਰੀਆ ਨੇ ਆਗਰਾ ਜ਼ਿਲ੍ਹਾ ਅਦਾਲਤ ਵਿਚ ਇਸ ਸਜ਼ਾ ਖ਼ਿਲਾਫ਼ ਅਪੀਲ ਕੀਤੀ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Tanu

This news is Content Editor Tanu