'ਪਾਪਾ' ਦੇ ਰਾਸ਼ਟਰਪਤੀ ਬਣਨ ਨਾਲ ਕਾਰੋਬਾਰ ਨੂੰ ਹੋਇਆ ਵੱਡਾ ਨੁਕਸਾਨ : ਟਰੰਪ ਜੂਨੀਅਰ

02/23/2018 10:35:14 PM

ਮੁੰਬਈ — ਅਮਰੀਕੀ ਰਿਅਲ ਅਸਟੇਟ ਕਾਰੋਬਾਰ ਦੇ ਦਿੱਗਜ਼ ਡੋਨਾਲਡ ਟਰੰਪ ਜੂਨੀਅਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ (ਡੋਨਾਲਡ ਟਰੰਪ) ਦੇ ਰਾਸ਼ਟਰਪਤੀ ਬਣ ਜਾਣ ਤੋਂ ਬਾਅਦ ਪਰਿਵਾਰਕ ਕਾਰੋਬਾਰ ਨੂੰ ਨਿਸ਼ਚਤ ਰੂਪ ਤੋਂ ਨਕਾਰਾਤਮਕ ਅਸਰ ਪਿਆ ਹੈ। ਹਾਲਾਂਕਿ ਉਨ੍ਹਾਂ ਨੇ ਉਮੀਦ ਜਤਾਈ ਕਿ ਰਾਸ਼ਟਰਪਤੀ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਵਾਪਸ ਕਾਰੋਬਾਰੀ ਦੁਨੀਆ 'ਚ ਵਾਪਸ ਆ ਜਾਣਗੇ।
ਪਿਛਲੇ ਸਾਲ ਜਨਵਰੀ 'ਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਦੇ ਟਰੰਪ ਆਰਗੇਨਾਈਜੇਸ਼ਨ ਨੇ ਭਾਰਤ 'ਚ ਕੋਈ ਵੀ ਨਵਾਂ ਰੀਅਲ ਅਸਟੇਟ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ ਹੈ। ਕੰਪਨੀ ਨੇ ਪਿਛਲੇ ਸਾਲ ਕਿਹਾ ਸੀ ਕਿ ਹਿੱਤਾਂ ਦੇ ਟਕਰਾਅ ਤੋਂ ਬੱਚਣ ਲਈ ਟਰੰਪ ਦੇ ਰਾਸ਼ਟਰਪਤੀ ਅਹੁੱਦੇ 'ਤੇ ਰਹਿਣ ਦੇ ਦੌਰਾਨ ਅਮਰੀਕਾ ਤੋਂ ਬਾਹਰ ਕੋਈ ਵੀ ਨਵਾਂ ਕਰਾਰ ਨਹੀਂ ਕੀਤਾ ਜਾਵੇਗਾ। ਟਰੰਪ ਆਰਗੇਨਾਈਜੇਸ਼ਨ ਦੇ ਐਗਜ਼ੀਕਿਊਟਿਵ ਵਾਇਸ ਪ੍ਰੈਜੀਡੇਂਟ ਡੋਨਾਲਡ ਟਰੰਪ ਜੂਨੀਅਰ ਹਫਤੇ ਭਰ ਦੀ ਭਾਰਤ ਯਾਤਰਾ 'ਤੇ ਹਨ ਅਤੇ ਵੀਰਵਾਰ ਸ਼ਾਮ ਨੂੰ ਉਹ ਪਾਰਟਨਰ ਲੋਡਾ ਗਰੁੱਪ ਵੱਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਸਨ। ਆਯੋਜਨ ਦੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਟਰੰਪ ਆਰਗੇਨਾਈਜੇਸ਼ਨ ਦੇ ਲਈ ਭਾਰਤੀ ਬੇਹੱਦ ਮਹੱਤਵਪੂਰਣ ਬਾਜ਼ਾਰ ਹੈ।
ਉਨ੍ਹਾਂ ਨੇ ਕਿਹਾ ਕਿ ਪਿਤਾ ਜੀ ਰਾਸ਼ਟਰਪਤੀ ਕਾਰਜਕਾਲ ਖਤਮ ਹੋਣ ਤੋਂ ਬਾਅਦ ਜਦੋਂ ਵੀ ਅਸੀਂ ਕਾਰੋਬਾਰ ਦੁਨੀਆ 'ਚ ਵਾਪਸ ਆਵਾਂਗੇ ਤਾਂ ਸਾਡੇ ਲਈ ਭਾਰਤ ਨਿਸ਼ਚਤ ਤੌਰ 'ਤੇ ਮਹੱਤਵਪੂਰਣ ਬਾਜ਼ਾਰਾਂ 'ਚੋਂ ਇਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ ਇਕ ਦਹਾਕੇ ਤੋਂ ਭਾਰਤ ਆਉਂਦੇ-ਜਾਂਦੇ ਅਤੇ ਇਥੇ ਸਮਾਨ ਮਾਨਸਿਕਤਾ ਵਾਲੇ ਕਾਰੋਬਾਰੀਆਂ ਅਤੇ ਸੰਭਾਵਨਾਵਾਂ ਭਰੇ ਬਾਜ਼ਾਰਾਂ 'ਚ ਸਬੰਧ ਬਣਾਉਂਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਲੋਡਾ ਗਰੁੱਪ ਵੀ ਮੁੰਬਈ 'ਚ ਪਹਿਲਾਂ ਟਰੰਪ ਟਾਵਰ ਦਾ ਨਿਰਮਾਣ ਕਰ ਰਿਹਾ ਹੈ। ਟਰੰਪ ਜੂਨੀਅਰ ਨੇ ਕਿਹਾ, 'ਭਾਰਤ 'ਚ ਸਹੀ ਮਾਇਨਿਆਂ 'ਚ ਲਕਜ਼ਰੀ ਰੀਅਲ ਅਸਟੇਟ ਪਰਿਯੋਜਨਾਵਾਂ ਦਾ ਬੇਹੱਦ ਅਭਾਵ ਹੈ। ਪਰ ਪਿਛਲੇ ਕੁਝ ਸਾਲਾਂ 'ਚ ਚੀਜ਼ਾਂ ਤੇਜ਼ੀ ਨਾਲ ਬਦਲੀਆਂ ਹਨ। ਪਹਿਲਾਂ ਗਾਹਕ ਲਕਜ਼ਰੀ ਦੀ ਖੋਜ 'ਚ ਜਿਹੜੀ ਰਕਮ ਖਰਚ ਕਰਦੇ ਸਨ, ਅਸੀਂ ਉਸ 'ਚ ਘੱਟ 'ਚ ਕਿਤੇ ਜ਼ਿਆਦਾ ਸੁਵਿਧਾਵਾਂ ਮੁਹੱਈਆ ਕਰਾ ਰਹੇ ਹਾਂ। ਸਾਲ 2013 'ਚ ਨਿਊਯਾਰਕ ਸਥਿਤ ਟਰੰਪ ਆਰਗੇਨਾਈਜੇਸ਼ਨ ਨੇ ਭਾਰਤ 'ਚ 4 ਲਕਜ਼ਰੀ ਰਿਹਾਇਸ਼ੀ ਪ੍ਰਾਜੈਕਟ ਲਾਂਚ ਕੀਤੀਆਂ ਸਨ, ਜਿਨ੍ਹਾਂ ਦੀ ਕੁਲ ਆਮਦਨ 1.5 ਅਰਬ ਡਾਲਰ (ਕਰੀਬ 9,800 ਕਰੋੜ ਰਪਏ) ਹੈ। ਲੋਡਾ ਗਰੁੱਪ ਦੇ ਨਾਲ ਮਿਲ ਕੇ ਕੰਪਨੀ ਨੇ ਮੁੰਬਈ 'ਚ ਟਰੰਪ ਟਾਵਰ ਦਾ ਨਿਰਮਾਣ ਉਸ ਸਮੇਂ ਸ਼ੁਰੂ ਕੀਤਾ ਸੀ।
ਇਹ ਪ੍ਰਾਜੈਕਟ ਅਗਲੇ ਸਾਲ ਦੇ ਅੱਧ ਤੱਕ ਪੂਰਾ ਹੋ ਜਾਣ ਦੀ ਉਮੀਦ ਹੈ। ਮੁੰਬਈ ਤੋਂ ਇਲਾਵਾ ਕੰਪਨੀ ਪੁਣੇ, ਗੁਰੂਗ੍ਰਾਮ ਅਤੇ ਕੋਲਕਾਤਾ 'ਚ ਸਥਾਨਕ ਰੀਅਲ ਅਸਟੇਟ ਕੰਪਨੀਆਂ ਨਾਲ ਮਿਲ ਕੇ ਆਪਣੀ ਰੀਅਲ ਅਸਟੇਟ ਪ੍ਰਾਜੈਕਟਾਂ 'ਤੇ ਕੰਮ ਕਰ ਰਹੀ ਹੈ। ਕੰਪਨੀ 5ਵੀਂ ਰੀਅਲ ਅਸਟੇਟ ਪ੍ਰਾਜੈਕਟ ਵੀ ਜਲਦ ਲਾਂਚ ਕਰਨ ਵਾਲੀ ਹੈ, ਜਿਹੜੀ ਸਖਤ ਤੌਰ 'ਤੇ ਵਪਾਰਕ ਰੀਅਲ ਅਸਟੇਟ ਪ੍ਰਾਜੈਕਟ ਹੋਵੇਗੀ। ਇਨ੍ਹਾਂ ਸਾਰੇ ਪ੍ਰਾਜੈਕਟਾਂ ਦੇ ਨਾਲ ਟਰੰਪ ਆਰਗੇਨਾਈਜੇਸ਼ਨ ਲਈ ਅਮਰੀਕਾ ਤੋਂ ਬਾਅਦ ਭਾਰਤ ਦੂਜਾ ਸਭ ਤੋਂ ਵੱਡਾ ਬਾਜ਼ਾਰ ਬਣ ਗਿਆ ਹੈ।