ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪਟਿਆਲਾ ’ਚ ਵੱਡੀ ਵਾਰਦਾਤ, ਤੇਜਿੰਦਰ ਬੱਗਾ ਬੋਲੇ- ਪੰਜਾਬ ’ਚ ਜੰਗਲ ਰਾਜ

05/31/2022 9:53:22 AM

ਨੈਸ਼ਨਲ ਡੈਸਕ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਮਗਰੋਂ ਪੰਜਾਬ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਹੋ ਗਏ ਹਨ। ਅਜੇ ਮੂਸੇਵਾਲਾ ਦੇ ਕਤਲ ਦੀ ਦਹਿਸ਼ਤ ਲੋਕਾਂ ਦੇ ਮਨ ਤੋਂ ਗਈ ਨਹੀਂ ਸੀ ਪਟਿਆਲਾ ’ਚ ਬਹੁਤ ਹੀ ਬੇਰਹਿਮੀ ਨਾਲ ਵਿਚ ਸੜਕ ਦੇ ਇਕ ਮਾਂ-ਧੀ ਦਾ ਕਤਲ ਕਰ ਦਿੱਤਾ ਗਿਆ ਗਿਆ। ਇਸ ਵਾਰਦਾਤ ਮਗਰੋਂ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਨੇ ਟਵੀਟ ਕਰ ਕੇ ਪੰਜਾਬ ਦੀ ਸੁਰੱਖਿਆ ਵਿਵਸਥਾ ਅਤੇ ਭਗਵੰਤ ਮਾਨ ਸਰਕਾਰ ’ਤੇ ਸਵਾਲ ਚੁੱਕੇ ਹਨ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ਪਟਿਆਲਾ 'ਚ ਮਾਂ-ਧੀ ਦਾ ਬੇਰਹਿਮੀ ਨਾਲ ਕਤਲ (ਵੀਡੀਓ)

ਬੱਗਾ ਨੇ ਟਵੀਟ ਕੀਤਾ ਕਿ ਅਜੇ ਸਿੱਧੂ ਮੂਸੇਵਾਲਾ ਦੀ ਚਿਖਾ ਨੂੰ ਅੱਗ ਵੀ ਨਹੀਂ ਲੱਗੀ ਅਤੇ ਪਟਿਆਲਾ ’ਚ ਬਹੁਤ ਬੇਰਹਿਮੀ ਨਾਲ ਵਿਚ ਸੜਕ ’ਤੇ ਇਕ ਮਾਂ ਅਤੇ ਧੀ ਨੂੰ ਮਾਰ ਦਿੱਤਾ ਗਿਆ। ਕਾਨੂੰਨ ਦੇ ਨਾਂ ’ਤੇ ਪੰਜਾਬ ’ਚ ਜੰਗਲ ਰਾਜ ਹੈ, @ArvindKejriwal ਅਤੇ  @raghav_chadha ਨੇ ਪੁਲਸ ਨੂੰ ਆਪਣੀ ਨਿੱਜੀ ਖੁੰਦਕ ਕੱਢਣ ਲਈ ਕੰਮ ’ਤੇ ਲੱਗਾ ਦਿੱਤਾ ਹੈ। 

ਇਹ ਵੀ ਪੜ੍ਹੋ- ਜਾਣੋ ਕੌਣ ਹਨ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ? ਜਿਨ੍ਹਾਂ ਨੇ ‘ਸਿੱਧੂ ਮੂਸੇਵਾਲਾ’ ਦੇ ਕਤਲ ਦੀ ਲਈ ਜ਼ਿੰਮੇਵਾਰੀ

ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਪੰਜਾਬ ਪੁਲਸ ਨੂੰ ਦਿੱਲੀ ਪੁਲਸ ਨੂੰ ਸੂਚਿਤ ਕੀਤੇ ਬਿਨਾਂ ਦਿੱਲੀ ’ਚ ਬੱਗਾ ਨੂੰ ਗ੍ਰਿਫਤਾਰ ਕਰਨ ਲਈ ਭੇਜਿਆ ਸੀ। ਦਰਅਸਲ ਬੱਗਾ ਨੇ ‘ਦਿ ਕਸ਼ਮੀਰ ਫਾਈਲਸ’ ਫਿਲਮ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਟਿੱਪਣੀ ਮਗਰੋਂ ਨਿਸ਼ਾਨਾ ਵਿੰਨ੍ਹਿਆ ਸੀ। ਬੱਗਾ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਕਸ਼ਮੀਰੀ ਪੰਡਤਾਂ ਦਾ ਵਿਰੋਧੀ ਦੱਸਿਆ ਸੀ, ਇਸ ਤੋਂ ਬਾਅਦ ਬੱਗਾ ਖ਼ਿਲਾਫ ਪੰਜਾਬ ’ਚ FIR ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ-  ਤੇਜਿੰਦਰ ਬੱਗਾ ਨੂੰ ਹਾਈ ਕੋਰਟ ਤੋਂ ਰਾਹਤ, 5 ਜੁਲਾਈ ਤੱਕ ਗ੍ਰਿਫਤਾਰੀ ’ਤੇ ਲਾਈ ਰੋਕ

Tanu

This news is Content Editor Tanu