ਵੱਡਾ ਹਾਦਸਾ: ਚੱਲਦੀ ਕਾਰ ''ਤੇ ਡਿੱਗੀ ਚੱਟਾਨ, 6 ਲੋਕਾਂ ਦੀ ਹੋਈ ਮੌਤ

12/11/2017 1:26:12 PM

ਰਾਮਪੁਰ— ਚੱਲਦੀ ਕਾਰ 'ਤੇ ਚੱਟਾਨ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਹਾਦਸਾ ਰਾਮਪੁਰ ਨੇੜੇ ਨਿਰਮੰਡ ਰੋਡ 'ਤੇ ਸਤਲੁਜ ਨਦੀ ਦੇ ਸੱਜੇ ਪਾਸੇ ਹੋਇਆ। 6 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮਰਨ ਵਾਲਿਆਂ 'ਚੋਂ ਇਕ ਔਰਤ ਅਤੇ ਇਕ ਬੱਚਾ ਵੀ ਸ਼ਾਮਲ ਹੈ। 


ਪੁਲਸ ਮੁਤਾਬਕ ਇਹ ਹਾਦਸਾ ਸ਼ਾਇਦ ਦੇਰ ਰਾਤੀ ਹੋਇਆ ਹੈ ਅਤੇ ਜਦੋਂ ਸਵੇਰੇ ਕਿਸੇ ਨੇ ਮਲਬੇ ਨੂੰ ਦੇਖਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ। ਇਸ ਦੇ ਬਾਅਦ ਪ੍ਰਸ਼ਾਸਨ ਮੌਕੇ 'ਤੇ ਪੁੱਜਾ ਅਤੇ ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਹਾਦਸੇ ਦਾ ਸ਼ਿਕਾਰ ਮਾਰੂਤੀ ਦੱਸੀ ਜਾ ਰਹੀ ਹੈ। ਨਿਰਮੰਡ ਦੀ ਤਹਿਸੀਲਦਾਰ ਨੀਰਜਾ ਸ਼ਰਮਾ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਹੁਣ ਇਹ ਸਾਫ ਨਹੀਂ ਹੈ ਕਿ ਕਾਰ 'ਚ 6 ਲੋਕ ਸਵਾਰ ਸਨ ਜਾਂ ਜ਼ਿਆਦਾ।