BHU ਜਾ ਰਹੇ ਰਾਜ ਬੱਬਰ ਹਿਰਾਸਤ ''ਚ, ਬਿਜਲੀ-ਪਾਣੀ ਕੱਟ ਹੋਸਟਲ ਖਾਲੀ ਕਰਵਾਉਣ ''ਚ ਜੁੱਟਿਆ ਪ੍ਰਸ਼ਾਸਨ

09/24/2017 7:23:40 PM

ਵਾਰਾਣਸੀ— ਬਨਾਰਸ ਦੇ ਹਿੰਦੂ ਯੂਨੀਵਰਸਿਟੀ 'ਚ ਵੀਰਵਾਰ ਨੂੰ ਹੋਈ ਕਥਿਤ ਛੇੜਖਾਨੀ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਦੇ ਹਿੰਸਕ ਰੂਪ ਲੈ ਲੈਣ ਤੋਂ ਬਾਅਦ ਬੀਤੀ ਰਾਤ ਤੋਂ ਪੂਰਾ ਪਰਿਸਰ ਛਾਉਣੀ 'ਚ ਤਬਦੀਲ ਹੋ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਬੀ.ਐੱਚ.ਯੂ. ਆ ਰਹੇ ਕਾਂਗਰਸੀ ਯੂ.ਪੀ. ਪ੍ਰਧਾਨ ਰਾਜਬੱਬਰ, ਪੀ.ਐੱਲ. ਪੁਨੀਆ ਅਤੇ ਅਜੇ ਰਾਏ ਨੂੰ ਰਾਸਤੇ 'ਚ ਹੀ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਸੈਂਕੜੇ ਦੀ ਗਿਣਤੀ 'ਚ ਵਿਦਿਆਰਥੀ ਬਾਹਰ ਪ੍ਰਦਰਸ਼ਨ ਕਰ ਰਹੇ ਹਨ। 
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਇਸ ਪੂਰੇ ਆਦੋਲਨ ਨੂੰ ਬਾਹਰੀ ਲੋਕਾਂ ਦੀ ਸਾਜਿਸ਼ ਦੱਸਿਆ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਈ.ਜੀ. ਪੁਲਸ ਤੋਂ ਪੂਰਾ ਮਾਮਲੇ ਦੀ ਰਿਪੋਰਟ ਮੰਗੀ ਹੈ। ਦੂਜੇ ਪਾਸੇ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਇਸ ਅੰਦੋਲਨ ਦੀ ਅੱਗ ਨੂੰ ਬੁਝਾਉਣ ਲਈ ਯੂਨੀਵਰਸਿਟੀ 'ਚ 2 ਅਕਤੂਬਰ ਤਕ ਛੁੱਟੀਆਂ ਕਰ ਦਿੱਤੀਆਂ ਹਨ। ਵਿਦਿਆਰਥੀਆਂ ਤੋਂ ਹੋਸਟਲ ਖਾਲੀ ਕਰਵਾਏ ਜਾ ਰਹੇ ਹਨ। ਇੱਥੋਂ ਤਕ ਕਿ ਉਨ੍ਹਾਂ ਦੇ ਬਿਜਲੀ-ਪਾਣੀ ਦਾ ਕੁਨੇਕਸ਼ਨ ਵੀ ਕੱਟ ਦਿੱਤੇ ਗਏ ਹਨ।