ਕਿਸਾਨਾਂ ਦੇ ਸਮਰਥਨ ’ਚ ਸਿਆਸੀ ਪਾਰਟੀਆਂ ਵੀ ਸੜਕਾਂ ’ਤੇ, ਕਰ ਰਹੀਆਂ ਭਾਰਤ ਬੰਦ ਦਾ ਸਮਰਥਨ

03/26/2021 1:21:08 PM

ਨਵੀਂ ਦਿੱਲੀ– ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਕਈ ਸੰਗਠਨਾਂ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਹ ਭਾਰਤ ਬੰਦ ਸਵੇਰੇ 6 ਵਜੇ ਤੋਂ ਸ਼ਾਮ ਨੂੰ 6 ਵਜੇ ਤਕ ਰਹੇਗਾ। ਸੰਯੁਕਤ ਕਿਸਾਨ ਮੋਰਚਾ ਮੁਤਾਬਕ, ਕਿਸਾਨ ਅੰਦੋਲਨ ਦੇ 120 ਦਿਨ ਪੂਰੇ ਹੋਣ ’ਤੇ ਭਾਰਤ ਬੰਦ ਕੀਤਾ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਸਮੇਤ ਕਈ ਵਿਰੋਧੀ ਦਲਾਂ ਨੇ ਵੀ ਭਾਰਤ ਬੰਦ ਦਾ ਸਮਰਥਨ ਕੀਤਾ ਹੈ। 

ਓਡੀਸ਼ਾ ਦੇ ਭੁਵਨੇਸ਼ਵਰ ’ਚ ਓਡੀਸ਼ਾ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਭਾਰਤ ਬੰਦ ਦੇ ਸਮਰਥਨ ਨੂੰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸੜਕ ਜਾਮ ਕੀਤੀ। 

 

ਸੰਯੁਕਤ ਕਿਸਾਨ ਮੋਰਚਾ ਮੁਤਾਬਕ, 26 ਮਾਰਚ ਨੂੰ ਯਾਨੀ ਅੱਜ ਪੂਰਾ ਭਾਰਤ ਬੰਦ ਰਹੇਗਾ ਅਤੇ ਕਿਸਾਨ ਨੇਤਾ ਦਾਅਵਾ ਕਰ ਰਹੇ ਹਨ ਕਿ ਦਿੱਲੀ ਦੇ ਅੰਦਰ ਵੀ ਭਾਰਤ ਬੰਦ ਦਾ ਪ੍ਰਭਾਵ ਵੇਖਿਆ ਜਾਵੇਗਾ। ਉਥੇ ਹੀ ਰਾਜਧਾਨੀ ਦਿੱਲੀ, ਹਰਿਆਣਾ ਅਤੇ ਪੰਬਾਜ ’ਚ ਪੁਲਸ ਬਲ ਤਾਇਨਾਤ ਹੈ। ਦੱਸ ਦੇਈਏ ਕਿ ਦੁਕਾਨਾਂ, ਮਾਲ ਆਦਿ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਪੰਜਾਬ ’ਚ ਸੜਕ ਅਤੇ ਰੇਲ ਆਵਾਜਾਈ ਨੂੰ ਰੋਕਣ ਦੇ ਨਾਲ ਹੀ ਦੁੱਧ ਅਤੇ ਸਬਜੀਆਂ ਦੀ ਵੀ ਸਪਲਾਈ ਬੰਦ ਰਹੇਗੀ।

Rakesh

This news is Content Editor Rakesh