ਲਾਕਡਾਊਨ ਤੋਂ ਦੁਖੀ ਹੋ ਕੇ ਨਾਲਿਆਂ ''ਚ ਰੋੜ੍ਹ ਦਿੱਤੀ ਬੀਅਰ

04/22/2020 6:03:47 PM

ਨਵੀਂ ਦਿੱਲੀ-ਕੋਰੋਨਾਵਾਇਰਸ ਦਾ ਕਹਿਰ ਰੋਕਣ ਲਈ ਦੇਸ਼ ਭਰ 'ਚ ਲਾਕਡਾਊਨ ਲਾਗੂ ਹੈ, ਜਿਸ ਕਰਕੇ ਲੋਕ ਆਪਣੇ ਘਰਾਂ 'ਚ ਬੰਦ ਹਨ ਅਤੇ ਸਾਰੇ ਕਾਰੋਬਾਰ ਠੱਪ ਹਨ। ਇਸ ਦੌਰਾਨ ਦਿੱਲੀ-ਐੱਨ.ਸੀ.ਆਰ ਤੋਂ ਇਕ ਹੈਰਾਨ  ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਇੱਥੇ ਬੀਅਰ ਨਾਲਿਆਂ 'ਚ ਰੋੜੀ ਜਾ ਰਹੀ ਹੈ। 

ਦੱਸਣਯੋਗ ਹੈ ਕਿ ਐੱਨ.ਸੀ.ਆਰ 'ਚ ਲਗਭਗ 1 ਲੱਖ ਲਿਟਰ ਤੱਕ ਫਰੈਸ਼ ਬੀਅਰ ਨੂੰ ਰੋੜ੍ਹ ਦਿੱਤਾ ਗਿਆ ਹੈ। ਕਾਰਨ ਇਹ ਹੈ ਇਹ ਹੁਣ ਪਲਾਂਟ 'ਚ ਪਈ ਹੋਈ ਸੀ ਅਤੇ ਬੋਤਲਾਂ 'ਚ ਨਹੀਂ ਰੱਖੀ ਗਈ ਸੀ। ਇਸ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਸ ਦੀ ਕੀਮਤ ਤੋਂ ਜ਼ਿਆਦਾ ਲਾਗਤ ਆ ਰਹੀ ਹੈ। ਇਸ ਲਈ ਬੀਅਰ ਪਲਾਂਟ ਨੂੰ ਨਾਲਿਆਂ 'ਚ ਰੋੜ੍ਹਨ ਲਈ ਮਜ਼ਬੂਰ ਹੋਣ ਪਿਆ। 

ਸਟ੍ਰਾਈਕਰ ਅਤੇ ਸੋਈ 7 ਦੇ ਲਲਿਤ ਅਹਲਾਵਤ ਨੇ ਆਪਣੇ ਗੁਰੂਗ੍ਰਾਮ ਦੇ ਸਾਈਬਰ ਹਬ ਆਊਟਲੇਟ ਤੋਂ 5000 ਲਿਟਰ ਬੀਅਰ ਨਾਲੇ 'ਚ ਰੋੜ੍ਹ ਦਿੱਤੀ। ਇਸੇ ਤਰ੍ਹਾਂ ਪ੍ਰੈਂਕਸਟਰ ਦੇ ਪ੍ਰਮੋਟਰ ਨੂੰ 3000 ਲਿਟਰ ਬੀਅਰ ਰੋੜ੍ਹਨੀ ਪਈ। ਬਰੂਅਰੀ ਕੰਸਲਟੈਂਟ ਈਸ਼ਾਨ ਗਰੋਵਰ ਨੇ ਦੱਸਿਆ ਹੈ ਕਿ ਬੀਅਰ ਨੂੰ ਫ੍ਰੈਸ਼ ਰੱਖਣ ਲਈ ਪਲਾਂਟਾਂ ਨੂੰ  ਇਕ ਨਿਸਚਿਤ ਤਾਪਮਾਨ 'ਤੇ ਰੱਖਣਾ ਪੈਂਦਾ ਹੈ ਅਤੇ ਹਰ ਰੋਜ਼ ਉਸ ਦੀ ਮਾਨਟੀਰਿੰਗ ਵੀ ਜਰੂਰੀ ਹੁੰਦੀ ਹੈ। 

ਸਟਾਫ ਨੂੰ ਰਖ ਰਖਾਵ ਕਰਨਾ ਕਾਫੀ ਮਹਿੰਗਾ ਪੈ ਰਿਹਾ ਸੀ। ਕੰਪਨੀਆਂ ਦਾ ਕਹਿਣਾ ਹੈ ਕਿ ਮੁਸੀਬਤ ਸਿਰਫ ਲਾਕਡਾਊਨ ਤੱਕ ਨਹੀਂ ਹੈ। ਇਸ ਤੋਂ ਬਾਅਦ ਵੀ ਕਸਟਮਰ ਵਾਇਰਸ ਦੇ ਡਰ ਅਤੇ ਸੋਸ਼ਲ ਡਿਸਟੈਂਸਿੰਗ ਦੀ ਚਿੰਤਾਵਾਂ ਕਾਰਨ ਪਹਿਲਾਂ ਵਾਂਗ ਹੀ ਬੀਅਰ ਦੀਆਂ ਦੁਕਾਨਾਂ 'ਤੇ ਆਉਣਗੇ, ਇਸ ਦੀ ਸੰਭਾਵਨਾ ਘੱਟ ਹੈ। 

Iqbalkaur

This news is Content Editor Iqbalkaur