ਰੁੱਖ ਬਚਾਉਣੇ ਹਨ ਤਾਂ ਹਿਮਾਚਲ ਤੋਂ ਲੈਣੀ ਹੋਵੇਗੀ ਸਿਖਲਾਈ

10/06/2018 12:01:36 PM

ਨਵੀਂ ਦਿੱਲੀ— ਦੇਸ਼ 'ਚ ਜੇਕਰ ਰੁੱਖ ਬਚਾਉਣੇ ਹਨ ਤਾਂ ਹਿਮਾਚਲ ਪ੍ਰਦੇਸ਼ ਦੀ 68 ਮੈਂਬਰੀ ਵਿਧਾਨਸਭਾ ਤੋਂ ਸਿੱਖਿਆ ਲੈਣੀ ਹੋਵੇਗੀ। ਇਹ ਵਿਧਾਨਸਭਾ ਆਪਣੇ ਪੇਪਰਲੈਸ ਕੰਮ ਦੇ ਚਲਦੇ ਹਰ ਸਾਲ ਛੇ ਹਜਾਰ ਰੁੱਖਾਂ 'ਤੇ ਕੁਹਾੜੀ ਚਲਣ ਤੋਂ ਬਚਾਉਂਦੀ ਹੈ। ਇੱਥੇ ਸਵਾਲ ਜਵਾਬ ਤੋਂ ਲੈ ਕੇ ਧਿਆਨ ਆਕਰਸ਼ਨ ਪ੍ਰਸਤਾਵ ਤਕ ਸਭ ਕੁਝ ਵਿਧਾਇਕਾਂ ਦੇ ਟੇਬਲ 'ਤੇ ਲੱਗੀ ਟੱਚਸਕਰੀਨ 'ਤੇ ਮੌਜੂਦ ਹੈ। ਵਿਧਾਇਕਾਂ ਨੂੰ ਵੋਟ ਕਰਨ ਲਈ ਵੀ ਹਾਂ ਜਾਂ ਨਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਬਿੱਲ ਪਾਸ ਕਰਨ ਲਈ ਕੰਮ ਆਸਾਨ ਨਹੀਂ ਸੀ। ਵਿਧਾਨਸਭਾ ਦੇ ਅਧਿਕਾਰੀਆਂ ਨੇ ਇਸ ਨੂੰ ਕਰਨ ਦਾ ਮਨ ਬਣਾਇਆ ਅਤੇ ਕੇਂਦਰ ਨੂੰ ਡਿਟੇਲ ਪ੍ਰਾਜੈਕਟ ਰਿਪੋਰਟ ਭੇਜ ਦਿੱਤੀ। ਪਹਿਲਾਂ ਤਾਂ ਕੇਂਦਰ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਇਸ ਦੇ ਲਈ ਗ੍ਰਾਂਟ ਨਹੀਂ ਦੇ ਸਕਦੇ ਪਰ ਬਾਅਦ 'ਚ ਪੂਰੇ ਕਾਂਸੈਪਟ ਨੂੰ ਸਝਾ ਅਤੇ ਹਾਮੀ ਭਰੀ। ਫੰਡਿੰਗ ਦੇ ਨਾਲ ਕੇਂਦਰ ਨੇ ਸਹਿਯੋਗ ਕੀਤਾ। ਇਸ ਤੋਂ ਬਾਅਦ ਵਿਧਾਨਸਭਾ ਦੀ ਆਈ ਟੀ ਟੀਮ ਅਤੇ ਹੋਰ ਵਿਭਾਗ ਨੇ ਇਹ ਸੰੰਭਵ ਕਰ ਦਿਖਾਇਆ ਹੈ। 2013 ਸਤੰਬਰ 'ਚ ਵਿਧਾਨ ਸਭਾ ਨੇ ਇਸ ਪ੍ਰਾਜੈਕਟ 'ਤੇ ਕੰਮ ਸ਼ੁਰੂ ਕੀਤਾ ਅਤੇ 2014 ਦਾ ਪਹਿਲਾਂ ਮਾਨਸੂਨ ਸੈਸ਼ਨ ਪੇਪਰਲੈੱਸ ਹੋਇਆ। ਸ਼ੁਰੂਆਤ 'ਚ ਕੁੱਝ ਸਮੱਸਿਆਵਾਂ ਆਈਆਂ ਜਿਨ੍ਹਾਂ ਨੂੰ ਹੌਲੀ-ਹੌਲੀ ਸੁਲਝਾ ਦਿੱਤਾ ਗਿਆ। ਫਿਰ ਇਹ ਆਲਮ ਹੈ ਕਿ ਪੇਪਰਲੈੱਸ ਹੋਣ ਦੇ ਬਾਅਦ ਤੋਂ 14 ਵਿਧਾਨ ਸਭਾ ਸੈਸ਼ਨ ਦਾ ਕੰਮ ਪੂਰਾ ਹੋ ਚੁਕਿਆ ਸੀ।
22 ਰਾਜਾਂ 'ਚ ਲਿੱਖ ਕੇ ਦਿੱਤਾ ਕੇਂਦਰ ਸਰਕਾਰ ਨੂੰ 
ਦੇਸ਼ ਦੇ 22 ਰਾਜਾਂ ਨੇ ਕੇਂਦਰ ਸਰਕਾਰ ਨੂੰ ਇਹ ਕਾਂਸੈਂਪਟ ਦੇਖਣ ਦੇ ਬਾਅਦ ਇਹ ਲਿਖ ਕੇ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਇੱਥੇ ਵੀ ਇਸ ਪ੍ਰਣਾਲੀ ਨੂੰ ਵਿਕਸਿਤ ਕਰਨ 'ਚ ਮਦਦ ਕੀਤੀ ਜਾਵੇ।
ਹਰਿਆਣਾ ਵਿਧਾਨਸਭਾ ਟੀਮ ਵੀ ਇਸ ਵੱਲ ਅੱਗੇ 
ਹਰਿਆਣਾ ਵਿਧਾਨਸਭਾ ਦੀ ਟੀਮ ਵੀ ਹਿਮਾਚਲ ਵਿਧਾਨਸਭਾ ਦਾ ਕੰਮਕਾਜ ਦੇਖ ਚੁਕੀ ਹੈ। ਹਰਿਆਣਾ 'ਚ ਵੀ ਜਲਦੀ ਹੀ ਇਸ ਪ੍ਰਣਾਲੀ ਨੂੰ ਲਾਗੂ ਕੀਤਾ ਜਾਵੇਗਾ। ਸੂਬੇ ਦੇ 90 ਵਿਧਾਇਕਾਂ ਨੂੰ ਵੀ ਇਸ ਪ੍ਰਣਾਲੀ ਦੇ ਆਧਾਰ 'ਤੇ ਕੰਮ ਕਰਨਾ ਪਵੇਗਾ ਜਿਸ ਲਈ ਉਨ੍ਹਾਂ ਨੇ ਅਜੇ ਕਮਰ ਕਸਨੀ ਹੋਵੇਗੀ।