ਇਸ ਨੂੰ ਕਹਿੰਦੇ ਹਨ ਡਿਜ਼ੀਟਲ ਹੋਣਾ, ਮੁੰਬਈ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਦਿੱਤੇ ''ਕਿਊ.ਆਰ'' ਕੋਡ ਵਾਲੇ ਸਰਟੀਫਿਕੇਟ

01/17/2017 4:02:13 PM

ਮੁੰਬਈ—ਜਿੱਥੇ ਸਾਰੇ ਲੋਕ ਆਨਲਾਈਨ ਭੁਗਤਾਨ ਅਤੇ ਦੂਜੀਆਂ ਚੀਜ਼ਾਂ ਨੂੰ ਲੈ ਕੇ ਡਿਜ਼ੀਟਲ ਹੋਣ ''ਚ ਲੱਗੇ ਹਨ, ਮੁੰਬਈ ਯੂਨੀਵਰਸਿਟੀ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅਸਲ ''ਚ ਯੂਨੀਵਰਸਿਟੀ ਨੇ ਇਸ ਸਾਲ ਤੋਂ ਆਪਣੇ ਸਾਰੇ ਪਾਸ ਵਿਦਿਆਰਥੀਆਂ ਨੂੰ ਡਿਜ਼ੀਟਲ ਸੁਰੱਖਿਅਤ ਸਰਟੀਫਿਕੇਟ ਦੇਣ ਦੀ ਤਿਆਰੀ ਕਰ ਲਈ ਹੈ। ਇਨ੍ਹਾਂ ਸਰਟੀਫਿਕੇਟ ''ਚ ਇਕ ''ਕਿਊ.ਆਰ'' ਕੋਡ ਲੱਗਿਆ ਹੋਵੇਗਾ ਜੋ ਡਿਜ਼ੀਟਲ ਮਾਰਕਸ਼ੀਟ ਅਤੇ ਡਿਗਰੀ ਸਰਟੀਫਿਕੇਟ ਦੀ ਜਾਣਕਾਰੀ ਦਾ ਉਪਯੋਗ ਕਰ ਸਕਣਗੇ ਜੋ ਇਨ੍ਹਾਂ ਦੇ ਅਟੈਸਟਡ ਜਾਂ ਫਿਰ ਤਸਦੀਕ ਸੋਖਾ ਬਣਾ ਦੇਵੇਗਾ।

ਯੂਨੀਵਰਸਿਟੀ ਨੇ ਇਹ ਵੱਡਾ ਐਲਾਨ ਸੋਮਵਾਰ ਨੂੰ ਆਪਣੇ ਕਿਲਾ ਕੈਂਪਸ ਦੇ ਜਹਾਂਗੀਰ ਹਾਲ ''ਚ ਹੋਏ 160ਵੇਂ ਦੀਕਸ਼ਾਂਤ ਸਮਾਰੋਹ ਦੇ ਮੌਕੇ ''ਤੇ ਕੀਤੀ। ''ਕਿਊ.ਆਰ'' ਕੋਡ ਦੇ ਇਲਾਵਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੰਜੇ ਦੇਸ਼ਮੁੱਖ ਨੇ ਡਿਜ਼ੀਟਲ ਯੂਨੀਵਰਸਿਟੀ ਇਨੀਸ਼ਿਏਟਿਵ ਦੇ ਤਹਿਤ ਇਸ ਨਾਲ ਸੰਬੰਧਤ 750 ਕਾਲਜਾਂ ਨੂੰ ਲੈ ਕੇ ਵੀ ਕੁਝ ਘੋਸ਼ਣਾਵਾਂ ਦਿੱਤੀਆਂ ਹਨ।
ਇਨ੍ਹਾਂ ''ਚ ਓਪਟੀਕਲ ਫਾਈਬਰ ਨੈਟਵਰਕ ਦੇ ਰਾਹੀਂ ਸਾਰੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਜੋੜਨ ਦੇ ਇਲਾਵਾ ਐਲੂਮਨੀ ਅਤੇ ਸਾਬਕਾ ਵਿਦਿਆਰਥੀਆਂ ਦੇ ਲਈ ਡਿਜ਼ੀਟਲ ਲਾਕਰ ਦੀ ਸੁਵਿਧਾ ਵੀ ਸ਼ਾਮਲ ਹੈ, ਜਿਸ ਦਾ ਉਪਯੋਗ ਉਹ ਆਪਣੇ ਸਰਟੀਫਿਕੇਟ ਅਤੇ ਦਸਤਾਵੇਜ਼ ਦੇ ਉਪਯੋਗ ਦੇ ਲਈ ਕਰ ਸਕਣਗੇ। ਇਸ ਦੇ ਇਲਾਵਾ ਹਰ ਤਰ੍ਹਾਂ ਦੀ ਫੀਸ ਹੁਣ ਆਨਲਾਈਨ ਹੀ ਲਈ ਜਾਵੇਗੀ।
ਵਾਈਸ ਚਾਂਸਲਰ ਨੇ ਇਹ ਵੀ ਕਿਹਾ ਕਿ ਉਹ ਵਰਲਡ ਟੂਰ ''ਤੇ ਜਾਣਗੇ ਤਾਂਕਿ ਹੋਰ ਦੇਸ਼ਾਂ ''ਚ ਯੂਨੀਵਰਸਿਟੀ ਦੀਆਂ ਸ਼ਖਾਵਾਂ ਖੋਲ੍ਹਣ ਦੀ ਸੰਭਾਵਨਾਵਾਂ ਦੇ ਨਾਲ ਹੀ ਗਲੋਬਲ ਅਕਾਦਮਿਕ ਪ੍ਰੋਗਰਾਮ ਨੂੰ ਬੜਾਵਾ ਦੇ ਸਕਣ। ਇਸ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਯੂਨੀਵਰਸਿਟੀ ਉਨ੍ਹਾਂ ਬੱਚਿਆਂ ਅਤੇ ਵਿਧਵਾ ਨੂੰ ਵੀ ਸਿੱਖਿਆ ਦੇਣ ਦੀ ਤਿਆਰੀ ''ਚ ਹਨ, ਜਿਨ੍ਹਾਂ ਦੇ ਪਿਤਾ ਜਾਂ ਪਤੀ ਸਰਹੱਦ ''ਤੇ ਲੜਦੇ ਹੋਏ ਸ਼ਹੀਦ ਹੋ ਗਏ।