ਕਾਂਗਰਸ ਤੋਂ ਬਰਖ਼ਾਸਤ ਬਰਖਾ ਸਿੰਘ ਭਾਜਪਾ ''ਚ ਹੋਈ ਸ਼ਾਮਲ

04/22/2017 2:05:15 PM

ਨਵੀਂ ਦਿੱਲੀ— ਦਿੱਲੀ ਮਹਿਲਾ ਕਾਂਗਰਸ ਦੀ ਸਾਬਕਾ ਚੇਅਰਪਰਸਨ ਬਰਖਾ ਸ਼ੁਕਲਾ ਸਿੰਘ ਸ਼ਨੀਵਾਰ ਨੂੰ ਭਾਜਪਾ ''ਚ ਸ਼ਾਮਲ ਹੋ ਗਈ। ਭਾਜਪਾ ਦਫ਼ਤਰ ਤੋਂ ਮੀਡੀਆ ਨੂੰ ਭੇਜੇ ਗਏ ਸੰਦੇਸ਼ ''ਚ ਦੱਸਿਆ ਕਿ ਭਾਜਪਾ ਇੰਚਾਰਜ ਸ਼ਾਮ ਜਾਜੂ ਨੂੰ ਮਿਲ ਕੇ ਬਰਖਾ ਪਾਰਟੀ ''ਚ ਸ਼ਾਮਲ ਹੋਵੇਗੀ। ਸੂਤਰਾਂ ਅਨੁਸਾਰ ਭਾਜਪਾ ਦੇ ਰਾਸ਼ਟਰੀ ਚੇਅਰਮੈਨ ਅਮਿਤ ਸ਼ਾਹ ਨਾਲ ਬਰਖਾ ਦੀ ਸ਼ੁੱਕਰਵਾਰ ਨੂੰ ਮੁਲਾਕਾਤ ਹੋ ਚੁਕੀ ਹੈ। ਐੱਮ.ਸੀ.ਡੀ. (ਦਿੱਲੀ ਨਗਰ ਨਿਗਮ) ਚੋਣਾਂ ਤੋਂ ਪਹਿਲਾਂ ਦਿੱਲੀ ਪ੍ਰਦੇਸ਼ ਪ੍ਰਧਾਨ ਕਾਂਗਰਸ ਦੇ ਸਾਬਕਾ ਚੇਅਰਮੈਨ ਅਰਵਿੰਦਰ ਲਵਲੀ ਤੋਂ ਬਾਅਦ ਬਰਖਾ ਦਾ ਭਾਜਪਾ ''ਚ ਸ਼ਾਮਲ ਹੋਣਾ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। 23 ਅਪ੍ਰੈਲ ਨੂੰ ਐੱਮ.ਸੀ.ਡੀ. ਦੇ 272 ਵਾਰਡਾਂ ਲਈ ਵੋਟਿੰਗ ਹੋਣ ਜਾ ਰਹੀ ਹੈ। 
ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ''ਤੇ ਗੰਭੀਰ ਦੋਸ਼ ਲਾਉਣ ਵਾਲੀ ਬਰਖਾ ਸ਼ੁਕਲਾ ਸਿੰਘ ਨੂੰ ਕਾਂਗਰਸ ਨੇ ਸ਼ੁੱਕਰਵਾਰ ਨੂੰ ਪਾਰਟੀ ਤੋਂ 6 ਸਾਲਾਂ ਲਈ ਬਰਖ਼ਾਸਤ ਕਰ ਦਿੱਤਾ ਹੈ। ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਾਹਰ ਕੀਤਾ ਗਿਆ। ਇਸ ਮੁੱਦੇ ''ਤੇ ਬਰਖਾ ਸ਼ੁਕਲਾ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਪਾਰਟੀ ਤੋਂ ਕੱਢ ਕੇ ਦਿਮਾਗੀ ਦੀਵਾਲੀਆਪਨ ਦਾ ਸਬੂਤ ਦਿੱਤਾ ਹੈ। ਪਾਰਟੀ ''ਚ ਕੋਈ ਵੀ ਬੋਲਣ ਦੀ ਹਿੰਮਤ ਨਹੀਂ ਦਿਖਾ ਪਾ ਰਿਹਾ ਹੈ। ਹਾਲਾਂਕਿ ਬਰਖਾ ਨੇ ਕਿਹਾ ਸੀ ਕਿ ਮੈਂ ਪਾਰਟੀ ''ਚ ਰਹਿ ਕੇ ਲੜਾਈ ਲੜਾਂਗੀ, ਕਿਸੇ ਹੋਰ ਪਾਰਟੀ ''ਚ ਨਹੀਂ ਜਾਵਾਂਗੀ। ਮੇਰੇ ਦਿਲ ''ਚ ਕਾਂਗਰਸ ਹੈ, ਮੈਨੂੰ ਪਾਰਟੀ ''ਚੋਂ ਬਰਖ਼ਾਸਤ ਕਰਨਾ ਰਾਹੁਲ ਗਾਂਧੀ ਦੀ ਮਾਨਸਿਕਤਾ ਦਿਖਾਉਂਦਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਰਾਹੁਲ ਗਾਂਧੀ ਦਿਮਾਗੀ ਰੂਪ ਨਾਲ ਬੀਮਾਰ ਹੈ ਅਤੇ ਅਜੇ ਮਾਕਨ ਨੇ ਮੈਨੂੰ ਗਾਲ੍ਹਾਂ ਕੱਢੀਆਂ ਹਨ।

Disha

This news is News Editor Disha