ਬਾਰਾਮੂਲਾ: ਜਨਰੇਟਰ ਫਟਣ ਨਾਲ ਇੱਕ ਫੌਜੀ ਦੀ ਮੌਤ

08/24/2020 10:42:53 PM

ਬਾਰਾਮੂਲਾ - ਕਸ਼ਮੀਰ ਦੇ ਬਾਰਾਮੂਲਾ 'ਚ ਇੱਕ ਜਨਰੇਟਰ ਫਟਣ ਨਾਲ ਇੱਕ ਫੌਜੀ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 23 ਅਗਸਤ ਨੂੰ ਬਾਰਾਮੂਲਾ ਦੇ ਜੱਗੂ ਪੋਸਟ 'ਚ ਇੱਕ ਜਨਰੇਟਰ 'ਚ ਧਮਾਕਾ ਹੋਣ ਨਾਲ ਸਿਪਾਹੀ ਮਨੀਸ਼ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। ਹਾਲਾਂਕਿ, ਉਸ ਨੂੰ ਤੁਰੰਤ 92 ਬੇਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਅੱਜ ਦਮ ਤੋੜ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। 

Inder Prajapati

This news is Content Editor Inder Prajapati