ਲਾਕਡਾਊਨ ਦੌਰਾਨ ਵਾਲ ਨਾ ਕੱਟਣ 'ਤੇ ਨਾਈਂ ਦੀ ਹੱਤਿਆ

05/05/2020 3:30:13 PM

ਬਾਂਕਾ-ਕੋਰੋਨਾ ਨਾਲ ਨਿਪਟਣ ਲਈ ਦੇਸ਼ ਭਰ 'ਚ ਲਾਕਡਾਊਨ ਲਾਗੂ ਹੈ। ਲਾਕਡਾਊਨ 3.0 'ਚ ਸਰਕਾਰ ਵੱਲੋਂ ਥੋੜ੍ਹੀ ਢਿੱਲ ਦਿੱਤੀ ਗਈ ਹੈ ਪਰ ਸੈਲੂਨ-ਸਪਾ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਹੈ। ਇਸੇ ਦੌਰਾਨ ਬਿਹਾਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਾਈਂ ਨੂੰ ਵਾਲ ਕੱਟਣ ਤੋਂ ਇਨਕਾਰ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਸਨੂੰ ਆਪਣੀ ਜਾਨ ਗੁਆਉਣੀ ਪਈ। 

ਦਰਅਸਲ ਇੱਥੋ ਦੇ ਬਾਂਕਾ ਜ਼ਿਲੇ 'ਚ ਅਮਰਪੁਰ ਥਾਣਾ ਖੇਤਰ ਦੇ ਮੈਨਮਾ ਪਿੰਡ 'ਚ ਦਿਨੇਸ਼ ਠਾਕੁਰ ਨਾਂ ਦੇ ਸ਼ਖਸ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ ਅਤੇ ਲਾਸ਼ ਨੂੰ ਖੇਤ 'ਚ ਸੁੱਟ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਾਈ ਦੀ ਹੱਤਿਆ ਇਸ ਕਰਕੇ ਕੀਤੀ ਗਈ ਕਿਉਂਕਿ ਉਸ ਨੇ ਵਾਲ-ਦਾੜ੍ਹੀ ਕੱਟਣ ਤੋਂ ਇਨਕਾਰ ਕਰ ਦਿੱਤਾ ਸੀ। ਮ੍ਰਿਤਕ ਦੀ ਪਤਨੀ ਮੁਸਾ ਦੇਵੀ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਘਟਨਾ ਉਸੇ ਪਿੰਡ 'ਚ ਵਾਪਰੀ ਹੈ, ਜਿੱਥੇ ਪਿਛਲੇ ਦਿਨੀਂ 23 ਲੋਕਾਂ ਦਾ ਕੋਰੋਨਾ ਸੈਂਪਲ ਲਿਆ ਗਿਆ ਸੀ।

Iqbalkaur

This news is Content Editor Iqbalkaur