ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ’ਚ ਬੰਗਲਾਦੇਸ਼ ਦੀ ਫ਼ੌਜ ਲਵੇਗੀ ਹਿੱਸਾ, 122 ਫ਼ੌਜੀਆਂ ਦਾ ਦਲ ਪੁੱਜਾ ਭਾਰਤ

01/15/2021 10:51:03 AM

ਨਵੀਂ ਦਿੱਲੀ : ਇਸ ਸਾਲ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਲਈ ਬੰਗਲਾਦੇਸ਼ ਹਥਿਆਰਬੰਦ ਫ਼ੌਜਾਂ ਦੇ 122 ਫ਼ੌਜੀਆਂ ਦੀ ਇਕ ਟੁਕੜੀ ਵਿਸ਼ੇਸ਼ ਜਹਾਜ਼ ਰਾਹੀਂ ਰਾਜਧਾਨੀ ਦਿੱਲੀ ਪਹੁੰਚੀ ਗਈ ਹੈ। ਕੋਵਿਡ ਪ੍ਰੋਟੋਕਾਲ ਦੇ ਚਲਦੇ ਬੰਗਲਾਦੇਸ਼ੀ ਟੁਕੜੀ 19 ਜਨਵਰੀ ਤੱਕ ਇਕਾਂਤਵਾਸ ਵਿਚ ਰਹੇਗੀ ਅਤੇ ਉਸ ਦੇ ਬਾਅਦ ਰਾਜਪਥ ’ਤੇ ਹੋਣ ਵਾਲੀ ਪਰੇਡ ਦੀ ਰਿਹਰਸਲ ਵਿਚ ਸ਼ਾਮਲ ਹੋਵੇਗੀ ਅਤੇ 26 ਜਨਵਰੀ 2021 ਨੂੰ ਨਵੀਂ ਦਿੱਲੀ ’ਚ ਭਾਰਤ ਦੀ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲਵੇਗੀ।

ਇਹ ਵੀ ਪੜ੍ਹੋ: ਵਿਰੁਸ਼ਕਾ ਨੂੰ ਮਾਤਾ-ਪਿਤਾ ਬਣਨ ਦੀ ਅਮੂਲ ਨੇ ਦਿੱਤੀ ਵਧਾਈ ਪਰ ਲੋਕਾਂ ਨੇ ਲਗਾ ਦਿੱਤੀ ਕਲਾਸ, ਜਾਣੋ ਵਜ੍ਹਾ

ਇਸ ਸਬੰਧ ਵਿਚ ਬੰਗਲਾਦੇਸ਼ ਵਿਚ ਭਾਰਤੀ ਹਾਈ ਕਮਿਸ਼ਨ ਨੇ ਇਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਬੰਗਲਾਦੇਸ਼ ਦੀਆਂ ਫ਼ੌਜੀ ਟੁਕੜੀਆਂ ’ਚ ਜ਼ਿਆਦਾਤਰ ਫ਼ੌਜੀ ਬੰਗਲਾਦੇਸ਼ ਫ਼ੌਜ ਦੀ ਸਭ ਤੋਂ ਪ੍ਰਸਿੱਧ ਯੂਨਿਟ ਤੋਂ ਆਉਂਦੇ ਹਨ, ਜਿਨ੍ਹਾਂ ’ਚ 1, 2, 3, 4, 8, 9, 10 ਅਤੇ 11 ਪੂਰਬੀ ਬੰਗਾਲ ਰੈਜੀਮੈਂਟ ਅਤੇ 1, 2 ਅਤੇ 3 ਫੀਲਡ ਆਰਟਲਿਰੀ ਰੈਜੀਮੈਂਟ ਸ਼ਾਮਲ ਹਨ, ਜਿਨ੍ਹਾਂ ਨੂੰ 1971 ਦੇ ਲਿਬਰੇਸ਼ਨ ਯੁੱਧ ’ਚ ਲੜਨ ਅਤੇ ਜਿੱਤਣ ਦਾ ਵਿਸ਼ੇਸ਼ ਸਨਮਾਨ ਪ੍ਰਾਪਤ ਹੈ।

ਇਹ ਵੀ ਪੜ੍ਹੋ: ਫਰਜ਼ੀ ਲੋਨ ਐਪਸ ’ਤੇ ਗੂਗਲ ਦੀ ਸਖ਼ਤ ਕਾਰਵਾਈ, ਪਲੇ ਸਟੋਰ ਤੋਂ ਹਟਾਏ ਕਈ ਐਪਸ

ਦੱਸ ਦੇਈਏ ਕਿ ਇਹ ਤੀਜਾ ਮੌਕਾ ਹੈ ਜਦੋਂ ਕਿਸੇ ਦੋਸਤ ਦੇਸ਼ ਦੀ ਫ਼ੌਜ ਟੁਕੜੀ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲਵੇਗੀ। ਇਸ ਤੋਂ ਪਹਿਲਾਂ 2016 ਵਿਚ ਫਰਾਂਸ ਅਤੇ 2017 ਵਿਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਫ਼ੌਜ ਪਰੇਡ ਵਿਚ ਸ਼ਾਮਲ ਹੋਈ ਸੀ। ਭਾਰਤ ਇਸ ਸਾਲ ਪਾਕਿਸਤਾਨ ’ਤੇ 1971 ਦੇ ਯੁੱਧ ਵਿਚ ਮਿਲੀ ਜਿੱਤ ਦਾ ਸੁਨਹਿਰੀ ਸਾਲ ਮਨਾ ਰਿਹਾ ਹੈ। ਇਸੇ ਯੁੱਧ ਦੇ ਬਾਅਦ ਪਾਕਿਸਤਾਨ ਤੋਂ ਵੱਖ ਹੋ ਕੇ ਬੰਗਲਦੇਸ਼ ਬਣਿਆ ਸੀ।

ਇਹ ਵੀ ਪੜ੍ਹੋ: ਇਨਕਮ ਟੈਕਸ ਵਿਭਾਗ ਨੂੰ ਆਨਲਾਈਨ ਦਿਓ ਇਹ ਸੂਚਨਾ, ਪਾਓ 5 ਕਰੋੜ ਰੁਪਏ ਦਾ ਇਨਾਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry