ਸ਼੍ਰੀਨਰਗ ਦੀ ਜਾਮਾ ਮਸਜਿਦ ਅੰਦਰ ਫੋਟੋ ਖਿੱਚਣ ਅਤੇ ਪੁਰਸ਼ਾਂ ਤੇ ਔਰਤਾਂ ਦੇ ਇਕੱਠੇ ਬੈਠਣ ''ਤੇ ਲੱਗੀ ਰੋਕ

12/16/2022 4:11:28 PM

ਸ਼੍ਰੀਨਗਰ (ਭਾਸ਼ਾ)- ਸ਼੍ਰੀਨਗਰ ਦੀ ਇਤਿਹਾਸਕ ਜਾਮਾ ਮਸਜਿਦ ਦੇ ਪ੍ਰਬੰਧਨ ਨੇ ਮਸਜਿਦ ਅੰਦਰ ਫੋਟੋ ਖਿੱਚਣ 'ਤੇ ਰੋਕ ਲਗਾ ਦਿੱਤੀ ਹੈ। ਨਾਲ ਹੀ ਪੁਰਸ਼ ਅਤੇ ਔਰਤਾਂ ਦੇ ਇਕੱਠੇ ਬੈਠਣ ਦੀ ਵੀ ਪਾਬੰਦੀ ਲਗਾਈ ਗਈ ਹੈ। ਮਸਜਿਦ ਕੰਪਲੈਕਸ ਦੇ ਚਾਰੇ ਪਾਸੇ ਲਾਈ ਗਈ ਨੋਟੀਫਿਕੇਸ਼ 'ਚ ਅੰਜੁਮਨ ਓਕਫ਼ ਸੈਂਟਰਲ ਜਾਮਾ ਮਸਜਿਦ ਨੇ ਕਿਹਾ ਕਿ ਅੰਦਰ 'ਫੋਟੋਗ੍ਰਾਫ਼ੀ' ਉਪਕਰਣ ਲਿਜਾਣ ਦੀ ਵੀ ਮਨਾਹੀ ਹੈ। ਉਸ ਨੇ ਕਿਹਾ,''ਕੈਮਰਾ ਕਰਮੀਆਂ 'ਤੇ ਮਸਜਿਦ ਅੰਦਰ ਕਿਸੇ ਤਰ੍ਹਾਂ ਦੇ ਫੋਟੋ ਲੈਣ 'ਤੇ ਰੋਕ ਹੈ। ਕਿਸੇ ਤਰ੍ਹਾਂ ਦੀ ਫੋਟੋ ਲੈਣ ਦੇ ਉਪਯੋਗ 'ਚ ਆਉਣ ਵਾਲੇ ਉਪਕਰਣਾਂ ਨੂੰ ਅੰਦਰ ਲਿਜਾਉਣ ਦੀ ਬਿਲਕੁੱਲ ਇਜਾਜ਼ਤ ਨਹੀਂ ਹੈ ਅਤੇ ਅਜਿਹੇ ਉਪਕਰਣਾਂ ਨੂੰ ਗੇਟ 'ਤੇ ਰੋਕ ਦਿੱਤਾ ਜਾਵੇ।''

ਉਸ ਨੇ ਨੋਟੀਫਿਕੇਸ਼ਨ 'ਚ ਕਿਹਾ,''ਕਿਸੇ ਨੂੰ ਮਸਜਿਦ ਦੇ ਅੰਦਰ ਭੋਜਨ ਜਾਂ ਕੋਈ ਹੋਰ ਖਾਧ ਪਦਾਰਥ ਖਾਣ ਦੀ ਮਨਜ਼ੂਰੀ ਹੈ। ਅਜਿਹੇ ਮਹਿਮਾਨਾਂ ਨੂੰ ਦੁਆਰ 'ਤੇ ਹੀ ਰੋਕ ਦਿੱਤਾ ਜਾਵੇ।'' 14ਵੀਂ ਸਦੀ ਦੀ ਇਸ ਮਸਜਿਦ ਦੇ ਪ੍ਰਬੰਧਨ ਨੇ ਆਪਣੇ ਸੁਰੱਖਿਆ ਕਰਮੀਆਂ ਨੂੰ ਉਸ ਦੇ ਨਿਰਦੇਸ਼ਾਂ ਨੂੰ ਤੁਰੰਤ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਔਰਤਾਂ ਮਸਜਿਦ 'ਚ ਜਾ ਸਕਦੀਆਂ ਹਨ, ਜੇਕਰ ਉਨ੍ਹਾਂ ਲਈ ਪੁਰਸ਼ਾਂ ਤੋਂ ਵੱਖ ਜਗ੍ਹਾ ਤੈਅ ਹੋਵੇ।

DIsha

This news is Content Editor DIsha