ਬਾਲਾਕੋਟ ਏਅਰ ਸਟਰਾਈਕ ''ਤੇ ਬੋਲੇ ਸੈਮ ਪਿਤ੍ਰੋਦਾ- ਮੈਂ ਸੱਚ ਕਿਹਾ ਸੀ

04/20/2019 5:38:09 PM

ਨਵੀਂ ਦਿੱਲੀ— ਕਾਂਗਰਸ ਨੇਤਾ ਸੈਮ ਪਿਤ੍ਰੋਦਾ ਨੇ ਬਾਲਾਕੋਟ ਏਅਰ ਸਟਰਾਈਕ 'ਤੇ ਦਿੱਤੇ ਆਪਣੇ ਵਿਵਾਦਪੂਰਨ ਬਿਆਨ ਨੂੰ ਇਕ ਵਾਰ ਫਿਰ ਤੋਂ ਸਹੀ ਦੱਸਿਆ ਹੈ। ਸੈਮ ਨੇ ਕਿਹਾ ਕਿ ਮੈਂ ਜੋ ਕੁਝ ਵੀ ਕਿਹਾ ਸੀ ਸਹੀ ਕਿਹਾ ਸੀ। ਉਨ੍ਹਾਂ ਨੇ ਕਿਹਾ,''ਕੁਝ ਹਫਤੇ ਪਹਿਲਾਂ ਮੈਂ ਬਾਲਾਕੋਟ ਨੂੰ ਲੈ ਕੇ ਕੁਝ ਪੁੱਛਿਆ ਸੀ। ਇਸ ਦੇ ਤੁਰੰਤ ਬਾਅਦ ਪੀ.ਐੱਮ. ਨੇ ਟਵੀਟ ਕੀਤੇ, ਭਾਜਪਾ ਮੁਖੀਆ ਨੇ ਵਾਰ ਕੀਤੇ ਅਤੇ ਪ੍ਰੈੱਸ ਕਾਨਫਰੰਸ ਬੁਲਾਈ। ਕਾਂਗਰਸ ਨੇਤਾ ਮੇਰੇ ਤੋਂ ਪੁੱਛਣ ਲੱਗੇ ਕਿ ਮੈਂ ਅਜਿਹਾ ਕੀ ਕਿਹਾ? ਮੈਂ ਕਿਹਾ ਕਿ ਅਜਿਹਾ ਕੀ ਕਹਿ ਦਿੱਤਾ ਹੈ, ਮੈਂ ਸੱਚ ਕਿਹਾ ਹੈ।''

ਰਾਹੁਲ ਗਾਂਧੀ ਦੇ ਕਰੀਬੀ ਕਹੇ ਜਾਣ ਵਾਲੇ ਸੈਮ ਵਲੋਂ ਆਪਣੇ ਬਿਆਨ ਨੂੰ ਇਕ ਵਾਰ ਫਿਰ ਸਹੀ ਕਰਾਰ ਦੇਣਾ ਕਾਂਗਰਸ ਲਈ ਮੁਸੀਬਤ ਬਣਨ ਸਕਦਾ ਹੈ। ਭਾਜਪਾ ਉਨ੍ਹਾਂ ਦੀ ਇਸ ਟਿੱਪਣੀ ਨੂੰ ਇਕ ਵਾਰ ਫਿਰ ਤੋਂ ਚੋਣਾਵੀ ਮੁੱਦਾ ਬਣਾ ਸਕਦੀ ਹੈ। ਪਿਤ੍ਰੋਦਾ ਨੇ ਕਿਹਾ,''ਮੈਂ ਸੱਚ ਬੋਲਿਆ ਸੀ। ਮੈਂ ਇਕ ਸਵਾਲ ਕੀਤਾ ਸੀ ਅਤੇ ਮੈਨੂੰ ਇਸ ਦਾ ਅਧਿਕਾਰ ਹੈ। ਮੈਂ ਕੋਈ ਪ੍ਰਸ਼ਨ ਕਰ ਲਿਆ ਤਾਂ ਤੁਸੀਂ ਸਿਰਫ ਇਸ ਲਈ ਮੈਨੂੰ ਗੈਰ-ਰਾਸ਼ਟਰਵਾਦੀ ਨਹੀਂ ਕਹਿ ਸਕਦੇ। ਤੁਸੀਂ ਮੈਨੂੰ ਅਜਿਹਾ ਕਹਿਣ ਵਾਲੇ ਕੌਣ ਹੋ?''

ਇਹ ਕਿਹਾ ਸੀ ਸੈਮ ਪਿਤ੍ਰੋਦਾ ਨੇ
ਸੈਮ ਪਿਤ੍ਰੋਦਾ ਨੇ ਕਾ,''ਜੇਕਰ ਏਅਰਫੋਰਸ ਨੇ 300 ਲੋਕਾਂ ਨੂੰ ਮਾਰਿਆ ਤਾਂ ਠੀਕ ਹੈ। ਕੀ ਇਸ ਦੇ ਤੱਤ ਅਤੇ ਸਬੂਤ ਦਿੱਤੇ ਜਾ ਸਕਦੇ ਹਨ?'' ਪਿਤ੍ਰੋਦਾ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਜਾਣਨ ਦਾ ਅਧਿਕਾਰ ਹੈ ਕਿ ਏਅਰ ਫੋਰਸ ਨੇ ਪਾਕਿਸਤਾਨ 'ਚ ਕਿੰਨੀ ਤਬਾਹੀ ਮਚਾਈ ਅਤੇ ਉਸ ਦਾ ਕੀ ਫਰਕ ਪਿਆ। ਉਨ੍ਹਾਂ ਨੇ ਕਿਹਾ,''ਮੈਂ ਇਕ ਰਿਪੋਰਟ ਪੜ੍ਹੀ, ਇਸ ਲਈ ਹੋਰ ਜ਼ਿਆਦਾ ਜਾਣਨ ਦੀ ਇੱਛਾ ਹੈ। ਕੀ ਅਸਲ 'ਚ ਅਸੀਂ ਹਮਲਾ ਕੀਤਾ? ਕੀ ਅਸਲ 'ਚ 300 ਲੋਕ ਮਾਰੇ ਗਏ? ਇਕ ਨਾਗਰਿਕ ਹੋਣ ਦੇ ਨਾਤੇ ਮੈਨੂੰ ਜਾਣਨ ਦਾ ਅਧਿਕਾਰ ਹੈ ਅਤੇ ਮੇਰੀ ਡਿਊਟੀ ਹੈ ਕਿ ਮੈਂ ਸਵਾਲ ਕਰਾਂ। ਇਸ ਦਾ ਮਤਲਬ ਇਹ ਨਹੀਂ ਕਿ ਮੈਂ ਰਾਸ਼ਟਰਵਾਦੀ ਨਹੀਂ ਹਾਂ ਜਾਂ ਮੈਂ ਉੱਧਰ ਦਾ ਪੱਖ ਲੈ ਰਿਹਾ ਹਾਂ। ਜੇਕਰ ਤੁਸੀਂ ਕਹਿੰਦੇ ਹੋ ਕਿ 300 ਲੋਕ ਮਾਰੇ ਗਏ ਤਾਂ ਗਲੋਬਲ ਮੀਡੀਆ ਇਹ ਕਿਉਂ ਕਹਿ ਰਿਹਾ ਹੈ ਕਿ ਕੋਈ ਨਹੀਂ ਮਾਰਿਆ ਗਿਆ। ਮੈਨੂੰ ਇਕ ਨਾਗਰਿਕ ਦੇ ਤੌਰ 'ਤੇ ਇਹ ਬੁਰਾ ਲੱਗਦਾ ਹੈ।''

DIsha

This news is Content Editor DIsha