ਅੱਜ ਬੰਦ ਹੋਣਗੇ ਬਦਰੀਨਾਥ ਧਾਮ ਦੇ ਕਪਾਟ

11/19/2017 3:06:00 PM

ਦੇਹਰਾਦੂਨ— ਉਤਰਾਖੰਡ ਦੇ ਬਦਰੀਨਾਥ ਧਾਮ ਦੇ ਕਪਾਟ ਐਤਵਾਰ ਨੂੰ ਸਰਦੀਆਂ ਕਾਰਨ ਬੰਦ ਹੋ ਜਾਣਗੇ। ਬਦਰੀ-ਕੇਦਾਰ ਮੰਦਰ ਕਮੇਟੀ ਦੇ ਪ੍ਰਧਾਨ ਗਣੇਸ਼ ਗੋਦੀਆਲ ਮੁਤਾਬਕ ਐਤਵਾਰ ਸ਼ਾਮ 7.28 ਵਜੇ ਧਾਮ ਦੇ ਕਪਾਟ ਬੰਦ ਹੋਣਗੇ। 
ਅਜਿਹਾ ਪਿਛਲੇ 17 ਸਾਲਾ 'ਚ ਪਹਿਲੀ ਵਾਰ ਹੋ ਰਿਹਾ ਹੈ ਕਿ ਕਪਾਟ ਸ਼ਾਮ ਦੇ ਸਮੇਂ ਬੰਦ ਕੀਤੇ ਜਾ ਰਹੇ ਹਨ। ਇਸ ਦੌਰਾਨ ਹਜ਼ਾਰਾਂ ਦੀ ਸੰਖਿਆ 'ਚ ਸ਼ਰਧਾਲੂ ਮੰਦਰ ਕੰਪਲੈਕਸ 'ਚ ਮੌਜੂਦ ਰਹਿਣਗੇ। ਕਪਾਟ ਬੰਦ ਨੂੰ ਲੈ ਕੇ ਸ਼ਰਧਾਲੂਆਂ ਨੇ 2 ਦਿਨ ਪਹਿਲੇ ਤੋਂ ਧਾਮ 'ਚ ਪੁੱਜਣਾ ਸ਼ੁਰੂ ਕਰ ਦਿੱਤੀ ਹੈ। ਧਾਮ ਦੇ ਸਾਰੇ ਹੋਟਲਾਂ ਅਤੇ ਧਰਮਸ਼ਾਲਾਵਾਂ 'ਚ ਸ਼ਰਧਾਲੂਆਂ ਦੀ ਭੀੜ ਲੱਗ ਚੁੱਕੀ ਹੈ। ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। 
ਸਰਦੀਆਂ 'ਚ 6 ਮਹੀਨੇ ਲਈ ਭਗਵਾਨ ਬਦਰੀ ਦੇ ਨਾਲ ਮਾਂ ਲਕਸ਼ਮੀ ਵੀ ਗਰਭਗ੍ਰਹਿ 'ਚ ਰਹੇਗੀ। ਭਗਵਾਨ ਨਾਰਾਇਣ ਦੇ ਨਾਲ ਮਾਂ ਲਕਸ਼ਮੀ ਨੂੰ ਵਿਰਾਜਮਾਨ ਕੀਤਾ ਜਾਵੇਗਾ। ਇਸ ਮੌਕੇ 'ਤੇ ਮੰਦਰ ਕਮੇਟੀ ਦੇ ਮੁੱਖੀ ਕੰਮ ਅਧਿਕਾਰੀ ਬੀ.ਡੀ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀ ਰਾਜੇਂਦਰ ਚੌਹਾਨ ਮੌਜੂਦ ਰਹਿਣਗੇ।