ਬਦਮਾਸ਼ਾਂ ਨੇ ਇਕ ਹੀ ਪਰਿਵਾਰ ਦੇ 2 ਲੋਕਾਂ ਦਾ ਕੀਤਾ ਕਤਲ

12/12/2017 11:28:32 AM

ਜਹਾਨਾਬਾਦ— ਬਿਹਾਰ ਦੇ ਜਹਾਨਾਬਾਦ ਜ਼ਿਲੇ ਦੇ ਮਿਸ਼ਰ ਬਿਗਾਹਾ ਪਿੰਡ 'ਚ ਸੋਮਵਾਰ ਦੀ ਰਾਤ ਜ਼ਮੀਨ ਨੂੰ ਲੈ ਕੇ ਬਦਮਾਸ਼ਾਂ ਨੇ ਤਾਂਡਵ ਮਚਾਇਆ। 100 ਦੀ ਸੰਖਿਆ 'ਚ ਆਏ ਲੋਕਾਂ ਨੇ ਇਕ ਹੀ ਪਰਿਵਾਰ ਦੇ 5 ਲੋਕਾਂ ਨੂੰ ਘਰ ਤੋਂ ਚੁੱਕਿਆ ਅਤੇ ਪਿੰਡ ਦੇ ਬਾਹਰ ਬੁਰੀ ਤਰ੍ਹਾਂ ਕੁੱਟਿਆ। ਦੋ ਲੋਕਾਂ ਦੀ ਮੌਤ ਇਲਾਜ ਦੌਰਾਨ ਹੋ ਗਈ।


ਘਟਨਾ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਅਤੇ ਦੋਸ਼ੀ ਗਲੀ ਦੀ ਜ਼ਮੀਨ ਨੂੰ ਲੈ ਕੇ ਤਿੰਨ ਸਾਲ ਤੋਂ ਝਗੜਾ ਕਰ ਰਹੇ ਸੀ। ਇਸੀ ਨੂੰ ਲੈ ਕੇ ਲਾਲੀ ਯਾਦਵ ਆਪਣੇ ਲੋਕਾਂ ਨਾਲ ਬਿਰੇਂਦਰ ਯਾਦਵ ਦੇ ਘਰ ਪੁੱਜਾ। ਪੰਜ ਲੋਕਾਂ ਨੂੰ ਘਰ ਤੋਂ ਜ਼ਬਰਦਸਤੀ ਚੁੱਕ ਕੇ ਬਾਹਰ ਲੈ ਆਏ। ਸਾਰਿਆਂ ਦੀ ਕੁੱਟਮਾਰ ਕਰਕੇ ਹੱਥ ਅਤੇ ਪੈਰ ਤੋੜ ਦਿੱਤਾ। ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਬਿਰੇਂਦਰ ਯਾਦਵ ਦੀ ਮੌਤ ਹੋ ਗਈ। ਚਾਰ ਜ਼ਖਮੀਆਂ ਨੂੰ ਪੀ.ਐਮ.ਸੀ.ਐਚ ਰੈਫਰ ਕੀਤਾ ਗਿਆ। ਜ਼ਖਮੀ ਰਾਜੂ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ। ਹੁਣ 3 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਪ੍ਰਸ਼ਾਸਨ ਨੇ ਭਾਰੀ ਸੰਖਿਆ 'ਚ ਪੁਲਸ ਬਲ ਤਾਇਨਾਤ ਕੀਤੀ ਹੈ।