ਬੀ. ਏ. ਤੀਜਾ ਸਾਲ ਦੀ ਵਿਦਿਆਰਥਣ ਨੇ ਕਾਲਜ ਦੀ ਟਾਇਲਟ ''ਚ ਜ਼ਹਿਰ ਖਾ ਕੇ ਕੀਤੀ ਆਤਮਹੱਤਿਆ

07/26/2018 3:01:21 AM

ਨਵੀਂ ਦਿੱਲੀ—ਪੱਛਮੀ ਦਿੱਲੀ ਦੇ ਜਨਕਪੁਰੀ ਇਲਾਕੇ ਵਿਚ ਸਥਿਤ ਦਿੱਲੀ ਯੂਨੀਵਰਸਿਟੀ ਦੇ ਭਾਰਤੀ ਕਾਲਜ ਦੀ ਇਕ ਵਿਦਿਆਰਥਣ ਨੇ ਬੁੱਧਵਾਰ ਕਾਲਜ ਦੀ ਟਾਇਲਟ ਵਿਚ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ। ਇਸ ਬਾਰੇ ਸੂਚਨਾ ਮਿਲਦਿਆਂ ਹੀ ਪੁਲਸ ਨੇ ਉਸਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਦੀ ਪਛਾਣ ਵਿੱਕੀ ਕੁਮਾਰੀ ਵਜੋਂ ਹੋਈ ਹੈ। ਉਹ ਬੀ. ਏ. ਤੀਜਾ ਸਾਲ ਦੀ ਵਿਦਿਆਰਥਣ ਸੀ। ਉਸਨੇ ਜ਼ਹਿਰ ਕਿਉਂ ਖਾਧਾ, ਸਬੰਧੀ ਪਤਾ ਨਹੀਂ ਲੱਗ ਸਕਿਆ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਇਸ ਸਬੰਧੀ ਜਾਣਕਾਰੀ ਮਿਲੇਗੀ।