ਬੀ.ਆਰ.ਡੀ. ਮੈਡੀਕਲ ਕਾਲਜ ਨੂੰ ਲੱਗਾ 5 ਕਰੋੜ ਰੁਪਏ ਦਾ ਜੁਰਮਾਨਾ

01/08/2019 10:58:22 PM

ਗੋਰਖਪੁਰ— ਗ੍ਰੀਨ ਨੈਸ਼ਨਲ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਮੈਡੀਕਲ ਵੇਸਟ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ 'ਚ ਅਸਫਲ ਰਹਿਣ ਨੂੰ ਲੈ ਕੇ ਗੋਰਖਪੁਰ ਦੇ ਬੀ.ਆਰ.ਡੀ. ਮੈਡੀਕਲ ਕਾਲਜ 'ਤੇ 5 ਕਰੋੜ ਰੁਪਏ ਦਾ ਜੁਰਮਾਨਾ ਲੱਗਾ। ਪ੍ਰਦੂਸ਼ਣ ਕੰਟੋਰਲ ਬੋਰਡ ਦੇ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਪੀ.ਸੀ.ਬੀ. ਦਫਤਰ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਐੱਨ.ਜੀ.ਟੀ. ਦੀ ਸੂਬੇ ਦੀ ਟੀਮ ਨੇ ਨਵੰਬਰ 'ਚ ਮੈਡੀਕਲ ਕਾਲਜ ਦਾ ਦੌਰਾ ਕੀਤਾ ਸੀ, ਜਿਸ ਤੋਂ ਬਾਅਦ ਪੰਜ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਨਾਂ ਨਾ ਦੱਸਣ ਦੀ ਸ਼ਰਤ 'ਤੇ ਅਧਿਕਾਰੀ ਨੇ ਦੱਸਿਆ ਕਿ ਟੀਮ ਨੇ ਆਪਮੇ ਨਰਿੱਖਣ ਦੌਰਾਨ ਪਾਇਆ ਕਿ ਇਥੇ ਮੈਡੀਕਲ ਦਾ ਸਹੀ ਢੰਗ ਨਾਲ ਨਜਿੱਠਣ ਨਹੀਂ ਕੀਤਾ ਜਾ ਰਿਹਾ ਸੀ ਤੇ ਵੇਸਟ ਪਦਾਰਥਾਂ ਨੂੰ ਪਰਿਸਰ 'ਚ ਹੀ ਸਾੜਿਆ ਜਾ ਰਿਹਾ ਸੀ। ਪੀ.ਸੀ.ਬੀ. ਦੇ ਖੇਤਰੀ ਅਧਿਕਾਰੀ ਘਨਸ਼ਾਮ ਕੁਮਾਰ ਨੇ ਸੰਪਰਕ ਕਰਨ 'ਤੇ ਐੱਨ.ਜੀ.ਟੀ. ਦੀ ਟੀਮ ਵੱਲੋਂ ਹਸਪਤਾਲ ਦਾ ਨਰਿੱਖਣ ਕਰਨ ਤੇ ਆਪਣੇ ਰਿਪੋਰਟ ਦੇ ਆਧਾਰ 'ਤੇ ਬੋਰਡ ਨੂੰ ਕੁਝ ਸਿਫਾਰਿਸ਼ਾਂ ਕਰਨ ਦੀ ਪੁਸ਼ਟੀ ਕੀਤੀ। ਕੁਮਾਰ ਨੇ ਕਿਹਾ, 'ਬੋਰਡ ਰਿਪੋਰਟ ਦਾ ਵਿਸ਼ਲੇਸ਼ਣ ਕਰ ਰਿਹਾ ਹੈ ਪਰ ਜੁਰਮਾਨੇ ਨਾਲ ਸਬੰਧਿਤ ਕੋਈ ਪੱਤਰ ਉਨ੍ਹਾਂ ਕੋਲ ਨਹੀਂ ਪਹੁੰਚਿਆ ਹੈ।

Inder Prajapati

This news is Content Editor Inder Prajapati