ਮੈਂ ਗਲਤੀ ਕੀਤੀ ਹੁੰਦੀ ਤਾਂ ਮੋਦੀ ਜੀ ਮੈਨੂੰ ਕੁਤੁਬਮੀਨਾਰ ''ਤੇ ਟੰਗ ਦਿੰਦੇ : ਆਜ਼ਮ ਖਾਨ

04/23/2019 6:00:04 PM

ਨਵੀਂ ਦਿੱਲੀ— ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਨੇ ਕਿਹਾ ਕਿ ਮੈਂ ਚੋਣਾਂ ਨਹੀਂ ਲੜਨਾ ਚਾਹੁੰਦਾ ਸੀ ਪਰ ਕੋਈ ਬਦਲ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਸੂਈ ਦੀ ਨੋਂਕ ਦੇ ਬਰਾਬਰ ਵੀ ਗਲਤ ਕੀਤਾ ਹੁੰਦਾ ਤਾਂ ਮੋਦੀ ਜੀ ਨੇ 5 ਸਾਲਾਂ 'ਚ ਮੈਨੂੰ ਕੁਤੁਬਮੀਨਾਰ 'ਤੇ ਟੰਗ ਦਿੱਤਾ ਹੁੰਦਾ। ਉਹ ਮੰਗਲਵਾਰ ਨੂੰ ਆਪਣੇ ਬੇਟੇ ਅਬਦੁੱਲਾ ਖਾਨ ਨਾਲ ਵੋਟ ਪਾਉਣ ਪਹੁੰਚੇ ਸਨ। ਹਾਲ ਹੀ 'ਚ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਰਾਮਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਆਜ਼ਮ ਖਾਨ ਦੇ ਬੇਟੇ ਅਬਦੁੱਲਾ ਖਾਨ ਨੇ ਭਾਜਪਾ ਉਮੀਦਵਾਰ ਜਯਾ ਪ੍ਰਦਾ ਵਿਰੁੱਧ ਵਿਵਾਦਪੂਰਨ ਬਿਆਨ ਦਿੱਤਾ ਸੀ। ਅਬਦੁੱਲਾ ਨੇ ਕਿਹਾ ਸੀ,''ਅਲੀ ਵੀ ਸਾਡੇ ਹਨ, ਬਜਰੰਗਬਲੀ ਵੀ ਚਾਹੀਦੇ ਹਨ ਪਰ ਅਨਾਰਕਲੀ ਨਹੀਂ ਚਾਹੀਦੀ।'' 

ਰਾਮਪੁਰ 'ਚ ਐਤਵਾਰ ਨੂੰ ਪਿਤਾ ਆਜ਼ਮ ਦੇ ਸਮਰਥਨ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਅਬਦੁੱਲਾ ਨੇ ਇਹ ਬਿਆਨ ਦਿੱਤਾ। ਅਬਦੁੱਲਾ ਨੇ ਕਿਹਾ ਸੀ,''ਜੋ ਸਾਡੇ ਮੱਥੇ 'ਤੇ ਗੁਲਾਮੀ ਦਾ ਕਲੰਕ ਸੀ, ਉਹ ਫਿਰ ਲੱਗ ਜਾਵੇਗਾ। ਚੋਣ ਵਿਕਾਸ ਦੇ ਨਾਂ 'ਤੇ ਹੋ ਰਿਹਾ ਹੈ ਪਰ ਵਿਕਾਸ ਨਾ ਤਾਂ 2014 'ਚ ਹੋਇਆ ਅਤੇ ਨਾ ਹੀ 2017 'ਚ ਹੋਇਆ। ਇੱਥੇ ਜ਼ਿਲਾ ਤਾਂ ਦੂਰ ਕਬਰਸਤਾਨ ਦੀ ਬਾਊਂਡਰੀ ਨਹੀਂ ਬਣਾਈ।

ਜ਼ਿਕਰਯੋਗ ਹੈ ਕਿ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਮਪੁਰ ਲੋਕ ਸਭਾ ਸੀਟ ਤੋਂ ਸਪਾ ਦੇ ਉਮੀਦਵਾਰ ਆਜ਼ਮ ਖਾਨ ਨੇ ਜਯਾ ਪ੍ਰਦਾ ਦਾ ਨਾਂ ਲਏ ਬਿਨਾਂ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਆਜ਼ਮ ਵਿਰੁੱਧ ਚੋਣ ਕਮਿਸ਼ਨ 'ਚ ਸ਼ਿਕਾਇਤ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪ੍ਰਚਾਰ 'ਤੇ ਕਮਿਸ਼ਨ ਨੇ ਬੈਨ ਲਗਾਇਆ ਸੀ।

DIsha

This news is Content Editor DIsha