ਅਯੁੱਧਿਆ ਮਾਮਲਾ : ਕੱਲ ਤੋਂ ਫੈਸਲੇ 'ਤੇ ਵਿਚਾਰ ਕਰੇਗੀ ਸੰਵਿਧਾਨ ਬੈਂਚ

10/16/2019 7:24:58 PM

ਨਵੀਂ ਦਿੱਲੀ — ਅਯੁੱਧਿਆ-ਬਾਬਰੀ ਮਸਜਿਦ ਮਾਮਲੇ 'ਚ ਸੋਮਵਾਰਲ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਪੂਰੀ ਹੋ ਚੁੱਕੀ ਹੈ। ਹੁਣ ਸੁਪਰੀਮ ਕੋਰਟ ਦੀ ਪੰਜ ਮੈਂਬਰੀ ਸੰਵਿਧਾਨ ਬੈਂਚ ਮੰਗਲਵਾਰ ਤੋਂ ਚੈਂਬਰ 'ਚ ਬੈਠੇਗੀ। ਜਾਣਕਾਰੀ ਮੁਤਾਬਕ, ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਕੱਲ ਤੋਂ ਫੈਸਲੇ 'ਤੇ ਚਰਚਾ ਕਰੇਗੀ। ਚੀਫ ਜਸਜਿਸ ਰੰਜਨ ਗੋਗੋਈ, ਜਸਟਿਸ ਬੋਬੜੇ, ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਅਬਦੂਲ ਨਜੀਰ ਇਸ ਮਾਮਲੇ 'ਤੇ ਕੱਲ ਚਰਚਾ ਕਰਨਗੇ। ਬੈਂਚ ਵੱਲੋਂ ਕਿਹਾ ਗਿਆ ਹੈ ਕਿ ਮੋਲਡਿੰਗ ਆਫ ਰਿਲੀਵ 'ਤੇ ਤਿੰਨ ਦਿਨ 'ਚ ਲਿਖਿਤ 'ਚ ਜਵਾਬ ਮੰਗਿਆ ਗਿਆ ਹੈ। ਸੰਵਿਧਾਨ ਬੈਂਚ ਕੱਲ ਤੋਂ ਅਯੁੱਧਿਆ ਮਾਮਲੇ 'ਤੇ ਫੈਸਲਾ ਲਿਖਣ 'ਤੇ ਚਰਚਾ ਕਰੇਗੀ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਸਿਆਸੀ ਤੌਰ 'ਤੇ ਸੰਵੇਦਨਸ਼ੀਲ ਅਯੁੱਧਿਆ 'ਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਪੂਰੀ ਕਰ ਲਈ ਅਤੇ ਫੈਸਲਾ ਬਾਅਦ 'ਚ ਸੁਣਾਏਗਾ। ਪ੍ਰਧਾਨ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਬੈਂਚ ਨੇ ਇਸ ਮਾਮਲੇ 'ਚ 40 ਦਿਨ ਤਕ ਸੁਣਵਾਈ ਕਰਨ ਤੋਂ ਬਾਅਦ ਦਲੀਲਾਂ ਪੂਰੀਆਂ ਕਰ ਲਈਆਂ।

ਬੈਂਚ ਨੇ ਅਯੁੱਧਿਆ ਭੂਮੀ ਵਿਵਾਦ ਮਾਮਲੇ 'ਚ ਸੰਬੰਧਿਤ ਧਿਰਾਂ ਨੂੰ 'ਮੋਲਡਿੰਗ ਆਫ ਰਿਲੀਫ' ਦੇ ਮੁੱਦੇ 'ਤੇ ਲਿਖਿਤ ਦਲੀਲ ਦਾਖਲ ਕਰਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ। ਇਸ ਬੈਂਚ ਚ ਜੱਜ ਐੱਸ.ਏ. ਬੋਬੜੇ, ਜੱਜ ਧੰਨਜੇ ਵਾਈ ਚੰਦਰਚੂੜ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਐੱਸ. ਅਬਦੁਲ ਨਜ਼ੀਰ ਵੀ ਸ਼ਾਮਲ ਹੈ। ਅਦਾਲਤ ਨੇ ਕਿਹਾ ਸੀ ਕਿ ਸੁਣਵਾਈ 17 ਅਕਤੂਬਰ ਨੂੰ ਪੂਰੀ ਹੋ ਜਾਵੇਗੀ। ਬਾਅਦ 'ਚ ਇਸ ਸਮੇਂ ਸੀਮਾ ਨੂੰ ਇਕ ਦਿਨ ਪਹਿਲਾ ਕਰ ਦਿੱਤਾ ਗਿਆ। ਪ੍ਰਧਾਨ ਜੱਜ ਦਾ ਕਾਰਜਕਾਲ 17 ਨਵੰਬਰ ਨੂੰ ਖਤਮ ਹੋ ਰਿਹਾ ਹੈ।

Inder Prajapati

This news is Content Editor Inder Prajapati