ਅਯੁੱਧਿਆ : ਮੁਸਲਮਾਨ ਨੇ ਬੋਲਿਆ ਜੈ ਸ਼੍ਰੀ ਰਾਮ ਤਾਂ ਮੰਗਣੀ ਪਈ ਮਸਜਿਦ ’ਚ ਮੁਆਫੀ

12/01/2019 2:38:42 AM

ਅਯੁੱਧਿਆ – ਇਥੇ ਅੱਜ ਇਕ ਮੁਸਲਿਮ ਵਿਅਕਤੀ ਨੂੰ ਜੈ ਸ਼੍ਰੀ ਰਾਮ ਬੋਲਣ ’ਤੇ ਮਸਜਿਦ ਵਿਚ ਜਾ ਕੇ ਮੁਆਫੀ ਮੰਗਣੀ ਪਈ। ਦਰਅਸਲ ਇਕ ਸਤੰਬਰ ਨੂੰ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਤਪੱਸਵੀ ਛਾਉਣੀ ਦੇ ਸੁਆਮੀ ਪਰਮਹੰਸ ਦਾਸ ਦੀ ਅਗਵਾਈ ਵਿਚ ਹਵਨ ਕਵਾਇਆ ਗਿਆ ਸੀ। ਇਸ ਸਮਾਗਮ ਵਿਚ ਹਿੰਦੂ ਸਾਧੂ ਸੰਤਾਂ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ ਸੀ। ਇਸ ਮੌਕੇ ਰਾਮ ਮੰਦਰ ਨਿਰਮਾਣ ਲਈ ਨਾਅਰੇ ਲਗਾਏ ਗਏ, ਜਿਸ ਵਿਚ ਸ਼ਹਿਰ ਦੇ ਜ਼ਬਤੀ ਵਜ਼ੀਰਗੰਜ ਵਾਸੀ ਮੁਹੰਮਦ ਹਾਜੀ ਸਈਦ ਵੀ ਸ਼ਾਮਲ ਹੋਏ ਸਨ। ਸਮਾਗਮ ਦੀ ਫੋਟੋ ਅਤੇ ਵੀਡੀਓ ਜਾਰੀ ਹੋਣ ਤੋਂ ਬਾਅਦ ਮੁਹੰਦ ਹਾਜੀ ਨੂੰ ਮੁਸਲਿਮ ਧਰਮ ਵਿਚੋਂ ਕੱਢਣ ਦਾ ਹੁਕਮ ਦੇ ਦਿੱਤਾ ਗਿਆ। ਇਸ ਤੋਂ ਬਾਅਦ ਉਹ ਨਮਾਜ਼ ਲਈ ਮਸਜਿਦ ਵਿਚ ਗਏ ਅਤੇ ਆਪਣੀ ਇੱਛਾ ਨਾਲ ਅੱਲ੍ਹਾ ਤੋਂ ਮੁਆਫੀ ਮੰਗ ਲਈ। ਉਨ੍ਹਾਂ ਕਿਹਾ ਕਿ ਕੁਝ ਲੋਕ ਉਨ੍ਹਾਂ ਨੂੰ ਅੰਜਾਮ ਭੁਗਤਣ ਦੀ ਧਮਕੀ ਦੇ ਰਹੇ ਸਨ। ਇਸ ਸਬੰਧੀ ਸੁਆਮੀ ਪਰਮਹੰਸ ਦਾਸ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਦਾ ਨਾਅਰਾ ਲਾਉਣ ਵਾਲੇ ਰਾਸ਼ਟਰਵਾਦੀ ਮੁਸਲਮਾਨ ਨੂੰ ਕਾਫਿਰ ਕਰਾਰ ਦਿੱਤਾ ਜਾ ਰਿਹਾ ਹੈ ਜੋ ਲੋਕਤੰਤਰ ਲਈ ਖਤਰਾ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਲੋਕਾਂ ਖਿਲਾਫ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

Inder Prajapati

This news is Content Editor Inder Prajapati