ਐਵਲਾਂਚ ਦੀ ਲਪੇਟ ''ਚ ਆਇਆ ਫੌਜੀ ਦਸਤਾ, ਇਕ ਜਵਾਨ ਲਾਪਤਾ

05/14/2020 10:20:34 PM

ਨਵੀਂ ਦਿੱਲੀ (ਯੂ.ਐੱਨ.ਆਈ.)- ਫੌਜ ਦੇ ਜਵਾਨਾਂ ਦਾ ਇਕ ਦਸਤਾ ਉੱਤਰੀ ਸਿੱਕਿਮ ਦੇ ਦੁਰਗਮ ਇਲਾਕੇ ਵਿਚ ਅੱਜ ਅਚਾਨਕ ਐਵਲਾਂਚ ਦੀ ਲਪੇਟ ਵਿਚ ਆ ਗਿਆ, ਜਿਸ ਮਗਰੋਂ ਇਕ ਜਵਾਨ ਲਾਪਤਾ ਹੈ। ਫੌਜ ਨੇ ਦੱਸਿਆ ਕਿ ਉਸ ਦਾ ਬਰਫ ਹਟਾਉਣ ਅਤੇ ਗਸ਼ਤ ਲਗਾਉਣ ਵਾਲਾ ਇਕ ਦਸਤਾ ਅੱਜ ਉੱਤਰੀ ਸਿੱਕਿਮ ਵਿਚ ਅਚਾਨਕ ਐਵਲਾਂਚ ਦੀ ਲਪੇਟ ਵਿਚ ਆ ਗਿਆ। ਇਸ ਟੀਮ ਵਿਚ 17-18 ਜਵਾਨ ਸ਼ਾਮਲ ਸਨ। ਬਚਾਅ ਦਸਤੇ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਵਾਨਾਂ ਨੂੰ ਸੁਰੱਖਿਅਤ ਕੱਢ ਲਿਆ ਪਰ ਇਕ ਜਵਾਨ ਅਜੇ ਵੀ ਲਾਪਤਾ ਹੈ। ਉਸ ਦੀ ਭਾਲ ਲਈ ਮੁਹਿੰਮ  ਚਲਾਈ ਜਾ ਰਹੀ ਹੈ। ਫੌਜ ਨੇ ਦੱਸਿਆ ਕਿ ਐਵਲਾਂਚ ਦੇ ਮਲਬੇ ਤੋਂ ਬਾਹਰ ਕੱਢੇ ਗਏ ਜਵਾਨ ਪੂਰੀ ਤਰ੍ਹਾਂ ਸੁਰੱਖਿਅਤ ਹਨ।

Sunny Mehra

This news is Content Editor Sunny Mehra