ਪਹਿਲੀ ਵਾਰ ਭਾਰਤ ਪੁੱਜੇ ਆਸਟ੍ਰੇਲੀਆਈ ਪੀ.ਐੱਮ. ਟਰਨਬੁਲ, ਮੋਦੀ ਦੀ ਤਰੀਫ ਕੀਤੀ

04/10/2017 4:52:35 PM

ਨਵੀਂ ਦਿੱਲੀ/ਆਸਟ੍ਰੇਲੀਆ— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਆਪਣੀ ਚਾਰ ਦਿਨ ਯਾਤਰਾ ''ਤੇ ਨਵੀਂ ਦਿੱਲੀ ਪੁੱਜ ਗਏ। ਚਾਰ ਦਿਨਾ ਭਾਰਤ ਦੌਰੇ ''ਤੇ ਆਏ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦਾ ਰਾਸ਼ਟਰਪਤੀ ਭਵਨ ''ਤੇ ਸਵਾਗਤ ਕੀਤਾ ਗਿਆ। ਇੱਥੇ ਉਨ੍ਹਾਂ ਦੀ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਹੋਈ। ਇਸ ਦੌਰਾਨ ਟਰਨਬੁਲ ਨੇ ਕਿਹਾ ਕਿ ਨਰਿੰਦਰ ਮੋਦੀ ਭਾਰਤ ਨੂੰ ਤਰੱਕੀ ਅਤੇ ਵਿਕਾਸ ਦੇ ਅਸਾਧਾਰਣ ਰਸਤੇ ''ਤੇ ਲਿਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਉਪਲੱਬਧੀਆਂ ਪੂਰੇ ਵਿਸ਼ਵ ਲਈ ਪ੍ਰੇਰਨਾ ਹਨ। ਅਸੀਂ ਭਾਰਤ ਦੇ ਹੋਰ ਕਰੀਬ ਆ ਕੇ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਟਰਨਬੁਲ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਨਾਲ ਵੀ ਮੁਲਾਕਾਤ ਕਰਨਗੇ। ਰਾਸ਼ਟਰਪਤੀ ਭਵਨ ''ਚ ਸਵਾਗਤ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀ ਪੱਧਰ ਦੀ ਵਾਰਤਾ ਦਾ ਦੌਰ ਸ਼ੁਰੂ ਹੋਵੇਗਾ।
ਦੋਹਾਂ ਦੇਸ਼ਾਂ ਦਰਮਿਆਨ ਬਾਓ ਫਿਊਲ, ਕਲੀਨ ਕੋਲਨ ਸਮੇਤ ਨਵੀਨੀਕਰਨ ਊਰਜਾ ''ਤੇ ਵੀ ਵਿਚਾਰ ਹੋਵੇਗਾ। ਇਸ ਤੋਂ ਇਲਾਵਾ ਸੁਰੱਖਿਆ, ਵਾਤਾਵਰਣ, ਖੇਡ, ਤਕਨੀਕ, ਵਿਗਿਆਨ ਅਤੇ ਸਿਹਤ ਸੇਵਾਵਾਂ ਦੇ ਮੁੱਦੇ ''ਤੇ ਵੀ ਕੁਝ ਐੱਮ.ਓ.ਯੂ. ਸਾਈਨ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਟਰਨਬੁਲ ਪਹਿਲੀ ਵਾਰ ਭਾਰਤ ਆਏ ਹਨ। ਇਸ ਤੋਂ ਪਹਿਲਾਂ ਅੰਤਾਲਯਾ ''ਚ ਸਾਲ 2015 ਦੌਰਾਨ ਜੀ20 ਸੰਮੇਲਨ ਤੋਂ ਵੱਖ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾਂ ਵੀ ਮਿਲ ਚੁਕੇ ਹਨ। ਹੋਂਗਝੂ ''ਚ ਵੀ ਦੋਹਾਂ ਨੇਤਾਵਾਂ ਦੀ ਮੁਲਾਕਾਤ ਪਿਛਲੇ ਸਾਲ ਹੋਈ ਸੀ।

 

Disha

This news is News Editor Disha