ਓਰੈਯਾ ਹਾਦਸੇ ਤੋਂ ਬਾਅਦ ਦਿੱਲੀ ਸਰਹੱਦ ''ਤੇ ਭਾਰੀ ਗਿਣਤੀ ''ਚ ਜੁਟੇ ਪ੍ਰਵਾਸੀ ਮਜ਼ਦੂਰ

05/17/2020 10:23:33 AM

ਨਵੀਂ ਦਿੱਲੀ- ਦਿੱਲੀ-ਉੱਤਰ ਪ੍ਰਦੇਸ਼ ਸਰਹੱਦ 'ਤੇ ਗਾਜੀਪੁਰ 'ਚ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਇਕੱਠੇ ਹੋ ਗਏ। ਦਰਅਸਲ ਓਰੈਯਾ ਸੜਕ ਹਾਦਸੇ ਤੋਂ ਬਾਅਦ ਯੂ.ਪੀ. ਦੀ ਯੋਗੀ ਸਰਕਾਰ ਨੇ ਆਪਣੇ ਜ਼ਿਲਾ ਮੈਜਿਸਟਰੇਟਾਂ ਨੂੰ ਪੈਦਲ ਚੱਲਣ ਵਾਲੇ ਪ੍ਰਵਾਸੀਆਂ ਲਈ ਬੱਸਾਂ ਦੀ ਵਿਵਸਥਾ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਆਦੇਸ਼ ਦੇ ਬਾਅਦ ਹੀ ਇੱਥੇ ਕੁਝ ਹੀ ਘੰਟਿਆਂ ਬਾਅਦ ਦਿੱਲੀ 'ਚ ਰਹਿ ਰਹੇ ਉੱਤਰ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰ ਇਕੱਠੇ ਹੋਣ ਲੱਗ ਗਏ। ਦੇਖਦੇ ਹੀ ਦੇਖਦੇ ਕੁਝ ਹੀ ਘੰਟਿਆਂ 'ਚ ਇੱਥੇ ਸੈਂਕੜੇ ਦੀ ਗਿਣਤੀ 'ਚ ਮਜ਼ਦੂਰ ਇਕੱਠੇ ਹੋ ਗਏ ਅਤੇ ਉਹ ਹੁਣ ਬੱਸ ਦਾ ਇੰਤਜ਼ਾਰ ਕਰ ਰਹੇ ਹਨ।

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਓਰੈਯਾ 'ਚ 16 ਮਈ ਨੂੰ ਭਿਆਨਕ ਸੜਕ ਹਾਦਸੇ ਹੋ ਗਿਆ। ਹਰਿਆਣਾ ਤੋਂ 81 ਮਜ਼ਦੂਰਾਂ ਨੂੰ ਲਿਆ ਰਹੇ ਟਰਾਲੇ 'ਚ ਇਕ ਡੀ.ਸੀ.ਐੱਮ. ਯਾਨੀ ਛੋਟੇ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਨਾਲ ਮੌਕੇ 'ਤੇ ਹੀ 24 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਕੋਈ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਆਪਣੇ ਪਿੰਡ, ਕਸਬਿਆਂ ਜਾਂ ਸ਼ਹਿਰਾਂ ਵਲੋਂ ਜਾਣ ਵਾਲੇ ਪ੍ਰਵਾਸੀ ਮਜ਼ਦੂਰ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ਕੋਲ ਗਾਜੀਪੁਰ 'ਚ ਇਕੱਠੇ ਹੋ ਗਏ। ਇਨ੍ਹਾਂ ਪ੍ਰਵਾਸੀਆਂ 'ਚ ਸ਼ਾਮਲ ਪਿੰਕੀ ਨੇ ਕਿਹਾ ਕਿ ਅਸੀਂ ਗੁਰੂਗ੍ਰਾਮ ਤੋਂ ਆਏ ਹਨ ਅਤੇ ਸਾਨੂੰ ਹਰਦੋਈ ਜਾਣਾ ਹੈ। ਮੈਨੂੰ ਨਹੀਂ ਪਤਾ ਕਿ ਅਸੀਂ ਘਰ ਕਿਵੇਂ ਪਹੁੰਚਾਂਗੇ, ਕਿਉਂਕਿ ਪੁਲਸ ਸਾਨੂੰ ਅੱਗੇ ਵਧਣ ਦੀ ਮਨਜ਼ੂਰੀ ਨਹੀਂ ਦੇ ਰਹੀ ਹੈ।

DIsha

This news is Content Editor DIsha