16 ਅਗਸਤ : ਦੰਗਿਆਂ ਨਾਲ ਬੰਗਾਲ ਦੀ ਧਰਤੀ ਹੋਈ ਸੀ  ''ਲਾਲ''

08/16/2021 11:18:04 AM

ਨਵੀਂ ਦਿੱਲੀ- ਦੇਸ਼ ਦੀ ਵੰਡ ਦੇ ਸਮੇਂ ਪੰਜਾਬ ਵਿਚ ਹੋਏ ਖੂਨੀ ਦੰਗਿਆਂ ਬਾਰੇ ਤਾਂ ਸਾਰੇ ਜਾਣਦੇ ਹਨ ਪਰ ਆਜ਼ਾਦੀ ਤੋਂ ਠੀਕ ਇਕ ਸਾਲ ਪਹਿਲਾਂ 16 ਅਗਸਤ 1946 ਨੂੰ ਕੱਲਕਤਾ 'ਚ ਹੋਏ ਫਿਰਕੂ ਦੰਗਿਆਂ ਨੇ ਬੰਗਾਲ ਦੀ ਜ਼ਮੀਨ ਨੂੰ ਲਾਲ ਕਰ ਦਿੱਤਾ। ਮੁਸਲਿਮ ਲੀਗ ਨੇ ਇਸ ਦਿਨ ਨੂੰ ਡਾਇਰੈਕਟਰ ਐਕਸ਼ਨ ਡੇਅ ਦੇ ਤੌਰ 'ਤੇ ਮਨਾਉਣ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਪੂਰਬੀ ਬੰਗਾਲ ਵਿਚ ਦੰਗਿਆਂ ਦੀ ਅੱਗ ਭੜਕ ਉਠੀ। ਇਨ੍ਹਾਂ ਦੰਗਿਆਂ ਦੀ ਸ਼ੁਰੂਆਤ ਪੂਰਬੀ ਬੰਗਾਲ ਦੇ ਨੋਆਖਾਲੀ ਜ਼ਿਲ੍ਹੇ ਨਾਲ ਹੋਈ ਸੀ ਅਤੇ 72 ਘੰਟਿਆਂ ਤੱਕ ਚਲੇ ਇਨ੍ਹਾਂ ਦੰਗਿਆਂ ਵਿਚ 6,000 ਤੋਂ ਵੱਧ ਲੋਕ ਮਾਰੇ ਗਏ। 20 ਹਜ਼ਾਰ ਤੋਂ ਵਧੇਰੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਅਤੇ ਇਕ ਲੱਖ ਤੋਂ ਵਧੇਰੇ ਲੋਕ ਬੇਘਰ ਹੋ ਗਏ। ਦੇਸ਼ ਦੁਨੀਆ ਦੇ ਇਤਿਹਾਸ ਵਿਚ 16 ਅਗਸਤ ਦੀ ਤਾਰੀਖ਼ 'ਚ ਦਰਜ ਕੁਝ ਹੋਰ ਮਹੱਤਵਪੂਰਨ ਘਟਨਾਵਾਂ ਦਾ ਸਿਲਸਿਲਾ ਦਾ ਬਿਓਰਾ ਇਸ ਤਰ੍ਹਾਂ ਹੈ-

1691 : ਅਮਰੀਕਾ 'ਚ ਯੋਰਕਟਾਊਨ, ਵਰਜੀਨੀਆ ਦੀ ਖੋਜ।
1777 : ਅਮਰੀਕਾ ਨੇ ਬਿ੍ਰਟੇਨ ਨੂੰ ਬੇਨਿੰਗਟਨ ਦੀ ਜੰਗ ਵਿਚ ਹਰਾਇਆ।
1787: ਤੁਰਕੀ ਨੇ ਰੂਸ ਵਿਰੁੱਧ ਜੰਗ ਦਾ ਐਲਾਨ ਕੀਤਾ।
1906: ਦੱਖਣੀ ਅਮਰੀਕੀ ਦੇਸ਼ ਚਿੱਲੀ ਵਿਚ ਭਿਆਨਕ ਭੂਚਾਲ 'ਚ 20 ਹਜ਼ਾਰ ਲੋਕਾਂ ਦੀ ਮੌਤ।
1924: ਨੀਦਰਲੈਂਡ-ਤੁਰਕੀ ਵਿਚਾਲੇ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ। 
1946: ਬੰਗਾਲ ਵਿਚ ਵੱਡੇ ਪੱਧਰ 'ਤੇ ਦੰਗੇ ਭੜਕੇ, ਜਿਸ ਵਿਚ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ।
1960: ਸਾਈਪ੍ਰਸ ਨੂੰ ਬਿ੍ਰਟੇਨ ਤੋਂ ਮੁਕਤੀ ਮਿਲੀ। ਉਥੇ ਇਸ ਦਿਨ ਨੂੰ ਆਜ਼ਾਦੀ ਦਿਹਾੜੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ।
1990: ਚੀਨ ਨੇ ਆਪਣਾ ਪਹਿਲਾਂ ਪਰਮਾਣੂੰ ਪਰੀਖਣ ਕੀਤਾ।
2000:  ਵੇਰੇਣਟਰਸ ਸਾਗਰ ਵਿਚ ਰੂਸ ਦੀ ਪਰਮਾਣੂੰ ਪਣਡੁੱਬੀ ਹਾਦਸੇ ਦਾ ਸ਼ਿਕਾਰ।
2003: ਲੀਬੀਆ ਨੇ ਲਾਕਰਵੀ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ।
2008: ਕਾਂਗੋ ਵਿਚ ਤਾਇਨਾਤ 125 ਭਾਰਤੀ ਪੁਲਸ ਅਫ਼ਸਰਾਂ ਨੂੰ ਸੰਯੁਕਤ ਰਾਸ਼ਟਰ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
2012: ਵਿਕੀਲੀਕਸ ਦੇ ਸੰਸਥਾਪਕ ਜੁਲੀਅਨ ਅਸਾਂਜੇ  ਇਕਵਾਡੋਰ ਨੇ ਡਿਪਲੋਮੈਟ ਸ਼ਰਨ ਦਿੱਤੀ।

Tanu

This news is Content Editor Tanu