ਸੁਰੱੱਖਿਆ ਫੋਰਸ ਤੋਂ ਰਾਈਫਲ ਖੋਹਣ ਦੀ ਕੋਸ਼ਿਸ਼ ਅਸਫਲ, ਇਕ ਗ੍ਰਿਫਤਾਰ

05/26/2017 1:29:20 PM

ਕਸ਼ਮੀਰ— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਫੌਜੀ ਤੋਂ ਰਾਈਫਲ ਖੋਹਣ ਦੀ ਕੋਸ਼ਿਸ਼ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। 2 ਹਮਲਾਵਾਰਾਂ ਨੇ ਫੌਜੀ ਤੋਂ ਰਾਈਫਲ ਖੋਹਣ ਦਾ ਕੋਸ਼ਿਸ਼ ਕੀਤੀ ਪਰ ਇਸ ਕੋਸ਼ਿਸ ਨੂੰ ਅਲਰਟ ਜਵਾਨ ਨੇ ਅਸਫਲ ਕਰ ਦਿੱਤਾ। ਇਸ ਦੌਰਾਨ ਘਟਨਾ ਨੂੰ ਅੰਜਾਮ ਦੇਣ ਵਾਲਾ ਇਕ ਦੋਸ਼ੀ ਪੁਲਸ ਦੇ ਹੱਥੀ ਚੜ੍ਹ ਗਿਆ, ਉੱਥੇ ਦੂਜਾ ਉਥੋਂ ਭੱਜ ਗਿਆ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲੇ ਦੇ ਅਵੰਤੀਪੁਰਾ ਦੇ ਖਾਰ ਮੋੜ ਇਲਾਕੇ 'ਚ ਸ਼ਾਮ ਚਾਰ ਵਜੇ ਹੋਈ ਇਸ ਘਟਨਾ 'ਚ ਇਕ ਹਮਲਾਵਾਰ ਗ੍ਰਿਫਤਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਅੱਜ-ਕੱਲ ਘਾਟੀ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਅੱਤਵਾਦੀਆਂ ਨੇ ਸੁਰੱਖਿਆ ਫੋਰਸ ਦੇ ਹਥਿਆਰਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਅੱਤਵਾਦੀਆਂ ਨੇ ਬੁੱਧਵਾਰ ਨੂੰ ਸ਼ੋਪੀਆਂ ਜ਼ਿਲੇ ਦੇ ਜੰਮੂ ਕਸਮੀਰ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਮੌਜੂਦ ਗਾਰਡ ਨੇ ਸਮਝਦਾਰੀ ਦਿਖਾਉਂਦੇ ਹੋਏ ਬੈਂਕ ਨੂੰ ਲੁੱਟਣ ਤੋਂ ਬਚਾ ਲਿਆ। ਬੈਂਕ ਨੂੰ ਲੁੱਟਦੇ ਸਮੇਂ ਅੱਤਵਾਦੀਆਂ ਨੇ ਸੁਰੱਖਿਆ ਗਾਰਡ ਦੇ ਹਥਿਆਰ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਕਿ ਉਸੇ ਸਮੇਂ ਗਾਰਡ ਨੇ ਉਨ੍ਹਾਂ ਦੀਆਂ ਅੱਖਾਂ 'ਚ ਮਿਰਚ ਪਾਊਡਰ ਪਾ ਕੇ ਉਨ੍ਹਾਂ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਅਤੇ ਬੈਂਕ ਨੂੰ ਲੁੱਟਣ ਤੋਂ ਬਚਾ ਲਿਆ।