ਸੰਬੰਧ ਬਣਾਉਣ ਤੋਂ ਇਨਕਾਰ ਕਰਨ ''ਤੇ ਪਤਨੀ ''ਤੇ ਕੀਤੇ ਅੱਤਿਆਚਾਰ, ਗੁੱਤ ਵੀ ਕੱਟੀ

11/18/2017 1:00:30 PM

ਕਲਿਆਣ— ਮੁੰਬਈ ਦੇ ਕਲਿਆਣ 'ਚ ਗੈਰ-ਕੁਦਰਤੀ ਸੈਕਸ ਕਰਨ ਲਈ ਪਤਨੀ ਨੂੰ ਤੰਗ ਕਰਨ ਅਤੇ ਉਸ ਦਾ ਉਤਪੀੜਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 22 ਸਾਲ ਦੇ ਨੌਜਵਾਨ 'ਤੇ ਦੋਸ਼ ਹੈ ਕਿ ਅਜਿਹਾ ਕਰਨ ਤੋਂ ਇਨਕਾਰ ਕਰਨ 'ਤੇ ਉਸ ਨੇ ਆਪਣੀ ਪਤਨੀ ਦਾ ਰੇਪ ਕੀਤਾ ਅਤੇ ਧਮਕਾਉਣ ਦੇ ਨਾਲ ਉਸ ਦੀ ਗੁੱਤ ਵੀ ਕੱਟ ਦਿੱਤੀ। ਇਸ ਜੋੜੇ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ। ਪੁਲਸ ਨੇ ਦੱਸਿਆ ਕਿ ਔਰਤ ਦੇ ਵਿਰੋਧ ਕਰਨ 'ਤੇ ਨੌਜਵਾਨ ਕਥਿਤ ਤੌਰ 'ਤੇ ਉਸ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹ ਕੇ ਉਸ ਨਾਲ ਸੰਬੰਧ ਬਣਾਉਂਦਾ ਸੀ। ਹਾਲ ਹੀ 'ਚ ਔਰਤ ਦੇ ਵਿਰੋਧ ਕਰਨ 'ਤੇ ਦੋਸ਼ੀ ਨੇ ਔਰਤ ਦੀ ਗੁੱਤ ਵੀ ਕੱਟ ਦਿੱਤੀ।
ਪੁਲਸ ਨੂੰ ਕੀਤੀ ਸ਼ਿਕਾਇਤ 'ਚ 20 ਸਾਲਾ ਔਰਤ ਨੇ ਦੱਸਿਆ ਕਿ ਵਿਆਹ ਦੇ ਕੁਝ ਦਿਨ ਬਾਅਦ ਹੀ ਉਸ ਦੇ ਪਤੀ ਨੇ ਗੈਰ-ਕੁਦਰਤੀ ਸੈਕਸ ਦੀ ਮੰਗ ਕੀਤੀ ਅਤੇ ਜਦੋਂ ਔਰਤ ਨੇ ਉਸ ਦੀ ਗੱਲ ਨਹੀਂ ਮੰਨੀ ਤਾਂ ਧਮਕਾਉਣ ਅਤੇ ਕੁੱਟਮਾਰ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪੁਲਸ ਸੂਤਰਾਂ ਅਨੁਸਾਰ ਰੋਜ਼-ਰੋਜ਼ ਦੀ ਜ਼ਬਰਦਸਤੀ ਤੋਂ ਤੰਗ ਆ ਕੇ ਔਰਤ ਨੇ ਆਪਣੇ ਮਾਤਾ-ਪਿਤਾ ਨੂੰ ਇਸ ਬਾਰੇ ਦੱਸਿਆ। ਸ਼ੁੱਕਰਵਾਰ ਨੂੰ ਔਰਤ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਪੁਲਸ 'ਚ ਮਾਮਲਾ ਦਰਜ ਕਰਵਾਇਆ। ਇਸ ਤੋਂ ਬਾਅਦ ਔਰਤ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।