ਹਿੰਦੂਆਂ ਖਿਲਾਫ ਮੁਸਲਿਮ ਨੇਤਾ ਨੂੰ ਬਿਆਨਬਾਜ਼ੀ ਪਈ ਭਾਰੀ, ਮੰਗਣੀ ਪਈ ਮੁਆਫੀ

12/05/2022 1:29:40 PM

ਨੈਸ਼ਨਲ ਡੈਸਕ– ਅਸਾਮ ਦੇ ਮੁਸਲਿਮ ਨੇਤਾ ਬਦਰੂਦੀਨ ਦੇ ਹਿੰਦੂਆਂ ਨਾਲ ਜੁੜੇ ਬਿਆਨ ਨੂੰ ਲੈ ਕੇ ਬਵਾਲ ਮਚਣ ਤੋਂ ਬਾਅਦ ਉਨ੍ਹਾਂ ਨੇ ਮੁਆਫੀ ਮੰਗ ਲਈ ਹੈ। ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਏ. ਆਈ. ਯੂ. ਡੀ. ਐੱਫ.) ਦੇ ਸਰਬਰਾਹ ਅਤੇ ਆਸਾਮ ਤੋਂ ਲੋਕ ਸਭਾ ਮੈਂਬਰ ਬਦਰੂਦੀਨ ਅਜਮਲ ਨੂੰ ਕਥਿਤ ਤੌਰ ’ਤੇ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਆਪਣੇ ਬਿਆਨ ਲਈ ਮੁਆਫੀ ਮੰਗਣੀ ਪਈ। ਉਨ੍ਹਾਂ ਕਿਹਾ ਕਿ ਉਹ ਇਸ ਨਾਲ ਪੈਦਾ ਹੋਣ ਵਾਲੇ ਤਣਾਅ ਤੋਂ ਸ਼ਰਮਿੰਦਾ ਹਨ।

ਬਿਆਨ ਨੂੰ ਗੁਜਰਾਤ ਚੋਣਾਂ ਨਾਲ ਜੋੜਿਆ

ਅਜਮਲ ਦੀ ਬਿਆਨਬਾਜ਼ੀ ਨੂੰ ਲੈ ਕੇ ਸੂਬੇ ਦੇ ਕਈ ਹਿੱਸਿਆਂ ਵਿਚ ਉਨ੍ਹਾਂ ਖਿਲਾਫ ਪੁਲਸ ’ਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਕਿਸੇ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾਇਆ ਸੀ। ਅਜਮਲ ਦੇ ਸਿਆਸੀ ਵਿਰੋਧੀਆਂ ਨੇ ਉਨ੍ਹਾਂ ਦੇ ਬਿਆਨ ਨੂੰ ਗੁਜਰਾਤ ਚੋਣਾਂ ਨਾਲ ਜੋੜਿਆ। ਉਨ੍ਹਾਂ ਦੋਸ਼ ਲਾਇਆ ਕਿ ਏ. ਆਈ. ਯੂ. ਡੀ. ਐੱਫ. ਨੇਤਾ ਭਾਰਤੀ ਜਨਤਾ ਪਾਰਟੀ ਨੂੰ ਬਚਾਉਣ ਲਈ ਉਸ ਦੇ ਨਕਸ਼ੇ-ਕਦਮਾਂ ’ਤੇ ਚੱਲ ਰਹੇ ਸਨ, ਜੋ ਗੁਜਰਾਤ ’ਚ ਸੱਤਾ ਨੂੰ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ ’ਚ ਲੱਗੀ ਹੈ।

ਬੋਲੇ-ਹਿੰਦੂ ਸ਼ਬਦ ਦੀ ਨਹੀਂ ਕੀਤੀ ਵਰਤੋਂ

ਤ੍ਰਿਣਮੂਲ ਕਾਂਗਰਸ ਨੇ ਅਜਮਲ ਦੇ ਬਿਆਨ ਨੂੰ ਲੈ ਕੇ ਉਨ੍ਹਾਂ ’ਤੇ ਭਾਜਪਾ ਨਾਲ ਮਿਲੀਭੁਗਤ ਦਾ ਦੋਸ਼ ਲਾਇਆ ਅਤੇ ਗੁਹਾਟੀ ’ਚ ਉਨ੍ਹਾਂ ਦਾ ਪੁਤਲਾ ਫੂਕਿਆ। ਹਾਲਾਂਕਿ ਭਾਜਪਾ ਅਜਮਲ ਦੇ ਬਿਆਨ ਤੋਂ ਕਿਨਾਰਾ ਕਰਦੀ ਨਜ਼ਰ ਆਈ। ਅਜਮਲ ਨੇ ਅਸਾਮ ਦੇ ਹੋਜਈ ਰੇਲਵੇ ਸਟੇਸ਼ਨ ’ਤੇ ਮੀਡੀਆ ਨਾਲ ਕਿਹਾ ਸੀ ਕਿ ਮੈਂ ਕਿਸੇ ਵਿਅਕਤੀ ਨੂੰ ਨਿਸ਼ਾਨਾ ਨਹੀਂ ਬਣਾਇਆ ਅਤੇ ਨਾ ਹੀ ‘ਹਿੰਦੂ’ ਸ਼ਬਦ ਦੀ ਵਰਤੋਂ ਕੀਤੀ ਹੈ। ਮੈਂ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੁੰਦਾ ਸੀ। ਅਜਮਲ ਨੇ ਕਿਹਾ ਕਿ ਪਰ ਇਹ ਇਕ ਮੁੱਦਾ ਬਣ ਗਿਆ ਅਤੇ ਮੈਨੂੰ ਇਸ ਲਈ ਦੁੱਖ ਹੈ, ਮੈਂ ਇਸ ਨੂੰ ਲੈ ਕੇ ਸ਼ਰਮਿੰਦਾ ਹਾਂ। ਮੇਰੇ ਵਰਗੇ ਸੀਨੀਅਰ ਆਦਮੀ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਸੀ।

ਬਦਰੂਦੀਨ ਦੇ ਕੀ ਕਹਿਣ ’ਤੇ ਉੱਠਿਆ ਵਿਵਾਦ?

ਬਦਰੂਦੀਨ ਅਜਮਲ ਨੇ ਕਿਹਾ ਸੀ ਕਿ ਹਿੰਦੂਆਂ ਨੂੰ ਆਪਣਿਆਂ ਲੜਕਿਆਂ ਦਾ ਵਿਆਹ 18 ਸਾਲ ਦੀ ਉਮਰ ’ਚ ਕਰਨ ਦੇ ਫਾਰਮੂਲੇ ਅਪਣਾਉਣਾ ਚਾਹੀਦਾ ਹੈ। ਨਾਲ ਹੀ ਬਦਰੂਦੀਨ ਨੇ ਕਿਹਾ ਸੀ ਕਿ ਮੁਸਲਿਮ ਲੜਕਿਆਂ ਦਾ ਵਿਆਹ 18 ਸਾਲ ਦੀ ਉਮਰ ’ਚ ਹੋ ਜਾਂਦਾ ਹੈ ਪਰ ਹਿੰਦੂ ਲੜਕੇ 40 ਸਾਲ ਦੀ ਉਮਰ ਤੱਕ ਵਿਆਹ ਨਹੀਂ ਕਰਦੇ। ਇਸ ਤੋਂ ਪਹਿਲਾਂ ਉਹ ਗ਼ੈਰ-ਕਾਨੂੰਨੀ ਢੰਗ ਨਾਲ ਦੋ-ਤਿੰਨ ਪਤਨੀਆਂ ਰੱਖਦੇ ਹਨ। ਬਦਰੂਦੀਨ ਅਜਮਲ ਨੇ ਕਿਹਾ ਕਿ ਹਿੰਦੂ ਤਾਂ 40 ਸਾਲ ਦੀ ਉਮਰ ਤੱਕ ਗੈਰ-ਕਾਨੂੰਨੀ ਸਾਥੀ ਰੱਖਦੇ ਹਨ। ਉਹ ਬੱਚੇ ਪੈਦਾ ਨਹੀਂ ਕਰਦੇ ਅਤੇ ਪੈਸੇ ਦੀ ਬਚਾਉਂਦੇ ਹਨ। ਉਹ 40 ਸਾਲ ਦੀ ਉਮਰ ਤੋਂ ਬਾਅਦ ਵਿਆਹ ਕਰ ਲੈਂਦੇ ਹਨ। ਫਿਰ ਤੁਸੀਂ ਬੱਚੇ ਕਿਸ ਤਰ੍ਹਾਂ ਪੈਦਾ ਕਰ ਸਕਦੇ ਹੋ?

Rakesh

This news is Content Editor Rakesh