ਹਿਸਾਰ : ASI ਨੇ ਮਿੰਨੀ ਸਕੱਤਰੇਤ ਕੰਪਲੈਕਸ ''ਚ ਕੀਤੀ ਖੁਦਕੁਸ਼ੀ

06/17/2019 5:37:12 PM

ਹਿਸਾਰ (ਹਰਿਆਣਾ)— ਹਿਸਾਰ ਵਿਚ ਮਿੰਨੀ ਸਕੱਤਰੇਤ ਕੰਪਲੈਕਸ ਦੇ ਅੰਦਰ ਸੋਮਵਾਰ ਯਾਨੀ ਕਿ ਅੱਜ ਹਰਿਆਣਾ ਪੁਲਸ ਦੇ ਇਕ ਸਹਾਇਕ ਸਬ-ਇੰਸਪੈਕਟਰ (ਏ. ਐੱਸ. ਆਈ.) ਨੇ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਰਾਕੇਸ਼ ਕੁਮਾਰ (40) ਦੀ ਲਾਸ਼ ਸੋਮਵਾਰ ਦੀ ਸਵੇਰ ਨੂੰ ਇਮਾਰਤ ਦੀਆਂ ਪੌੜੀਆਂ ਨੇੜੇ ਫੰਦੇ ਨਾਲ ਲਟਕਦੀ ਮਿਲੀ। ਪੁਲਸ ਦੇ ਬੁਲਾਰੇ ਹਰੀਸ਼ ਭਾਰਦਵਾਜ ਨੇ ਦੱਸਿਆ ਕਿ ਏ. ਐੱਸ. ਆਈ. ਕੁਮਾਰ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਕਿ ਉਹ ਮਾਨਸਿਕ ਰੂਪ ਤੋਂ ਪਰੇਸ਼ਾਨ ਸਨ, ਇਸ ਲਈ ਖੁਦਕੁਸ਼ੀ ਕਰ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਕੁਮਾਰ ਹਾਂਸੀ ਪੁਲਸ ਥਾਣੇ 'ਚ ਤਾਇਨਾਤ ਸਨ ਅਤੇ ਉਹ ਇੱਥੇ ਜਵਾਹਰ ਨਗਰ ਇਲਾਕੇ ਵਿਚ ਕਿਰਾਏ ਦੇ ਘਰ 'ਚ ਰਹਿ ਰਹੇ ਸਨ। ਬੁਲਾਰੇ ਹਰੀਸ਼ ਨੇ ਕਿਹਾ ਕਿ ਇਸ ਸੰਬੰਧ ਵਿਚ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Tanu

This news is Content Editor Tanu