ਅਸ਼ੋਕ ਤੰਵਰ ਦੇ ਸਮਰਥਕਾਂ ਨੇ ਕੀਤਾ AICC 'ਤੇ ਰੋਸ ਪ੍ਰਦਰਸ਼ਨ, ਹੁੱਡਾ ਖਿਲਾਫ ਕੀਤੀ ਨਾਅਰੇਬਾਜ਼ੀ

10/02/2019 5:27:20 PM

ਨਵੀਂ ਦਿੱਲੀ/ਚੰਡੀਗੜ੍ਹ—ਹਰਿਆਣਾ ਕਾਂਗਰਸ ਦੇ ਅੰਦਰ ਚੱਲ ਰਹੀ ਅੰਦਰੂਨੀ ਲੜਾਈ ਹੁਣ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੱਕ ਪਹੁੰਚ ਗਈ ਹੈ।ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਕਾਂਗਰਸ ਦੇ ਸਾਬਕਾ ਮੁਖੀ ਅਸ਼ੋਕ ਤੰਵਰ ਦੇ ਸਮਰਥਕਾਂ ਨੇ ਅੱਜ ਭਾਵ ਬੁੱਧਵਾਰ ਦੁਪਹਿਰ ਨਵੀਂ ਦਿੱਲੀ ਸਥਿਤ ਕਾਂਗਰਸ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਹੈ।

ਦੱਸ ਦੇਈਏ ਕਿ ਤੰਵਰ ਸੂਬੇ ਚ ਹੋਏ ਟਿਕਟ ਦੀ ਵੰਡ ਤੋਂ ਨਿਰਾਸ਼ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੀਤੇ ਪੰਜ ਸਾਲਾਂ 'ਚ ਜਿਨ੍ਹਾਂ ਨੇ ਪਾਰਟੀ ਲਈ ਕੰਮ ਕੀਤਾ ਉਨ੍ਹਾਂ ਨੂੰ ਟਿਕਟ ਵੰਡ ਦੌਰਾਨ ਅਣਦੇਖਿਆ ਕੀਤਾ ਗਿਆ ਹੈ ਪਰ ਜਿਨ੍ਹਾਂ ਨੇ ਪਾਰਟੀ ਖਿਲਾਫ ਕੰਮ ਕੀਤਾ, ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਤਵੱਜੋਂ ਦਿੱਤੀ ਹੈ। 

ਮਾਹਰਾਂ ਮੁਤਾਬਕ ਪਾਰਟੀ ਹੁਣ ਵੀ ਦਲਬਦਲੂ ਨੇਤਾਵਾਂ ਨੂੰ ਟਿਕਟ ਦੇਣ 'ਤੇ ਵਿਚਾਰ ਕਰ ਰਹੀ ਹੈ। ਇੱਕ ਨੇਤਾ ਨੇ ਕਿਹਾ ਹੈ ਕਿ ਤੰਵਰ ਦੇ ਸਮਰਥਕਾਂ ਨੂੰ ਵੱਖਰਾ ਕਰਨ ਲਈ ਵੱਖਰੀਆਂ ਪਾਰਟੀਆਂ ਦੇ 10 ਨੇਤਾਵਾਂ ਨੂੰ ਵੀ ਹੁੱਡਾ ਵੱਲੋਂ ਟਿਕਟ ਦੀ ਪੇਸ਼ਕਸ਼ ਕੀਤੀ ਗਈ ਹੈ।

Iqbalkaur

This news is Content Editor Iqbalkaur