ਹਰਿਆਣਾ ਦੀ ਸਿਆਸਤ ’ਚ ਵੱਡਾ ਧਮਾਕਾ, ਅਸ਼ੋਕ ਤੰਵਰ ਨੇ ਫੜਿਆ ‘ਆਪ’ ਦਾ ਪੱਲਾ

04/04/2022 3:44:15 PM

ਨਵੀਂ ਦਿੱਲੀ– ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਸ਼ੋਕ ਤੰਵਰ ਨੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਕੇ ਹਰਿਆਣਾ ਦੀ ਸਿਆਸਤ ’ਚ ਵੱਡਾ ਧਮਾਕਾ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖ਼ੁਦ ਆਪਣੀ ਰਿਹਾਇਸ਼ ’ਤੇ ਤੰਵਰ ਨੂੰ ਪਾਰਟੀ ’ਚ ਸ਼ਾਮਲ ਕੀਤਾ। ਅਸ਼ੋਕ ਤੰਵਰ ਨਾਲ ਗੁਰਮੇਜ ਸਿੰਘ ਨੇ ਵੀ ‘ਆਪ’ ਪਾਰਟੀ ਦੀ ਮੈਂਬਰਸ਼ਿਪ ਲੈ ਕੇ ਹਰਿਆਣਾ ਦੀਆਂ ਹੋਰ ਪਾਰਟੀਆਂ ਦੇ ਪਰੇਸ਼ਾਨੀ ਵਧਾਉਣ ਦਾ ਕੰਮ ਕੀਤਾ ਹੈ।

‘ਆਪ’ ਦੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਤੰਵਰ ਦੇ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕਰਦੇ ਹੋਏ ਟਵੀਟ ਕੀਤਾ ਗਿਆ, ‘‘ਹੁਣ ਹਰਿਆਣਾ ’ਚ ਵੀ ਹੋਵੇਗੀ ‘ਕੰਮ ਦੀ ਰਾਜਨੀਤੀ।’’ ਪੰਜਾਬ ਵਿਧਾਨ ਸਭਾ ਚੋਣਾਂ ’ਚ ਜਿੱਤ ਤੋਂ ਉਤਸ਼ਾਹਿਤ ‘ਆਪ’ ਗੁਆਂਢੀ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ’ਚ ਵਿਸਥਾਰ ਕਰਨ ਦੀ ਦਿਸ਼ਾ ’ਚ ਹੈ।

ਇਹ ਵੀ ਪੜ੍ਹੋ:  ਚੰਡੀਗੜ੍ਹ ਭਾਵਨਾਤਮਕ ਮੁੱਦਾ, ਕੇਂਦਰ ਮਾਰ ਰਹੀ ਹੈ ਪੰਜਾਬ ਦੇ ਹੱਕਾਂ 'ਤੇ ਡਾਕਾ: ਹਰਸਿਮਰਤ ਬਾਦਲ

ਦੱਸ ਦੇਈਏ ਕਿ ਅਸ਼ੋਕ ਤੰਵਰ 2009 ਤੋਂ 2014 ਤੱਕ ਸਿਰਸਾ ਤੋਂ ਸੰਸਦ ਮੈਂਬਰ ਰਹੇ। ਹਰਿਆਣਾ ਵਿਧਾਨ ਸਭਾ ਚੋਣਾਂ 2019 ’ਚ ਪਾਰਟੀ ਦੀ ਟਿਕਟ ਵੰਡ ਨੂੰ ਲੈ ਕੇ ਅਸ਼ੋਕ ਦੀ ਭੁਪਿੰਦਰ ਸਿੰਘ ਹੁੱਡਾ ਨਾਲ ਗਹਿਮਾਗਹਮੀ ਹੋ ਗਈ ਸੀ। ਤੰਵਰ ਆਪਣੇ ਸਮਰਥਕਾਂ ਦੀ ਟਿਕਟ ਕੱਟਣ ਤੋਂ ਨਾਰਾਜ਼ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਹਰਿਆਣਾ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਪਾਰਟੀ ਵੀ ਛੱਡ ਦਿੱਤੀ ਸੀ। ਬਾਅਦ ’ਚ ‘ਆਪਣਾ ਮੋਰਚਾ’ ਨਾਂ ਤੋਂ ਪਾਰਟੀ ਬਣਾਈ ਸੀ।  

ਇਹ ਵੀ ਪੜ੍ਹੋ: ਲੋਕ ਸਭਾ ’ਚ ਹਰਸਿਮਰਤ ਬਾਦਲ ਨੇ ਚੁੱਕੀ ਮੰਗ, ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕਰੇ ਸਰਕਾਰ

ਅਸ਼ੋਕ ਤੰਵਰ ਨੇ 23 ਨਵੰਬਰ 2021 ਨੂੰ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮਤੰਰੀ ਮਮਤਾ ਬੈਨਰਜੀ ਦੀ ਮੌਜੂਦਗੀ ’ਚ ਪਾਰਟੀ ’ਚ ਸ਼ਾਮਲ ਹੋਏ ਸਨ। ਤੰਵਰ ਨੇ ਕਿਹਾ ਸੀ ਕਿ ਮੌਜੂਦਾ ਸਮੇਂ ’ਚ ਮਮਤਾ ਹੀ ਵਿਰੋਧੀ ਧਿਰ ਦੀ ਸਭ ਤੋਂ  ਵੱਡੀ ਨੇਤਾ ਹੈ। ਉਨ੍ਹਾਂ ਦੀ ਅਗਵਾਈ ’ਚ ਹੀ ਭਾਜਪਾ ਖਿਲਾਫ ਰਾਸ਼ਟਰੀ ਪੱਧਰ ’ਤੇ ਲੜਾਈ ਲੜੀ ਜਾ ਸਕਦੀ ਹੈ। ਹਾਲਾਂਕਿ ਹੁਣ ਅਚਾਨਕ ਉਹ ਤ੍ਰਿਣਮੂਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।

ਇਹ ਵੀ ਪੜ੍ਹੋ: ‘ਮੈਟਲ ਸਕ੍ਰੈਪ’ ਕਲਾਕਾਰ ਨੇ ਕਬਾੜ ਤੋਂ ਬਣਾਇਆ ਭਾਰਤ ਦਾ ਨਕਸ਼ਾ, ਡਿਜ਼ਾਈਨ ਕਰ ਚੁੱਕੇ ਹਨ ਅਦਭੁੱਤ ਚੀਜ਼ਾਂ (ਤਸਵੀਰਾਂ)

Tanu

This news is Content Editor Tanu