ਸਮਰਥਕਾਂ ਸਮੇਤ ਅਸ਼ੋਕ ਤੰਵਰ ਹਿਰਾਸਤ ''ਚ, ਅਮਿਤ ਸ਼ਾਹ ਨੂੰ ਦਿਖਾਉਣ ਜਾ ਰਹੇ ਸਨ ਕਾਲੇ ਝੰਡੇ

02/15/2018 12:31:54 PM

ਜੀਂਦ — ਜੀਂਦ 'ਚ ਅਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ। ਰੈਲੀ ਦਾ ਵਿਰੋਧ ਕਰਨ ਵਾਲਿਆ ਨੂੰ ਪੁਲਸ ਫੜ ਰਹੀ ਹੈ। ਇਸ ਦੇ ਨਾਲ ਹੀ ਪੁਲਸ ਨੇ ਕਾਂਗਰਸ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਨੇ ਤੰਵਰ ਨੂੰ ਉਨ੍ਹਾਂ ਦੇ ਸਮਰਥਕਾਂ ਸਮੇਤ ਹਿਰਾਸਤ 'ਚ ਲਿਆ ਹੈ। ਅਸ਼ੋਕ ਤੰਵਰ ਸਮਰਥਕਾਂ ਸਮੇਤ ਅਮਿਤ ਸ਼ਾਹ ਦੀ ਰੈਲੀ 'ਚ ਕਾਲੇ ਝੰਡੇ ਦਿਖਾਉਣ ਲਈ ਜਾ ਰਹੇ ਸਨ।
ਇਸ ਦੇ ਨਾਲ ਹੀ ਪੁਲਸ ਨੇ ਨਰਵਾਨਾ ਅਤੇ ਟੋਹਾਨਾ ਦੇ ਪ੍ਰਧਾਨ ਹਲਕਾ ਵਿਧਾਇਕ ਪਿਰਥੀ ਸਿੰਘ ਸਮੇਤ ਸੈਂਕੜੇ ਇਨੈਲੋ ਕਾਰਜਕਰਤਾਵਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਵੀ ਕਾਲੇ ਝੰਡੇ ਲੈ ਕੇ ਪਹੁੰਚੇ ਸਨ।