CM ਅਸ਼ੋਕ ਗਹਿਲੋਤ ਨੇ ‘ਕੈਪਟਨ’ ਨੂੰ ਦਿੱਤੀ ਇਹ ਖ਼ਾਸ ਸਲਾਹ, ਆਖੀਆਂ ਇਹ ਗੱਲਾਂ

09/19/2021 1:30:26 PM

ਜੈਪੁਰ (ਏ. ਐੱਨ. ਆਈ.)— ਪੰਜਾਬ ’ਚ ਸਿਆਸੀ ਉਥਲ-ਪੁਥਲ ਦਰਮਿਆਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਤਵਾਰ ਯਾਨੀ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਮਗਰੋਂ ਉਨ੍ਹਾਂ ਨੂੰ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਜਿਹਾ ਕੋਈ ਕਦਮ ਨਹੀਂ ਚੁੱਕਣਗੇ, ਜਿਸ ਨਾਲ ਪਾਰਟੀ ਦੇ ਹਿੱਤਾਂ ਨੂੰ ਸੱਟ ਪਹੁੰਚੇ।  ਗਹਿਲੋਤ ਨੇ ਟਵੀਟ ਕੀਤਾ ਕਿ ਮੈਂ ਉਮੀਦ ਕਰਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਜੀ ਅਜਿਹਾ ਕੋਈ ਕਦਮ ਨਹੀਂ ਚੁੱਕਣਗੇ, ਜਿਸ ਨਾਲ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚੇ। ਕੈਪਟਨ ਸਾਬ੍ਹ ਨੇ ਖ਼ੁਦ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਸਾਢੇ 9 ਸਾਲ ਤਕ ਮੁੱਖ ਮੰਤਰੀ ਦੇ ਰੂਪ ’ਚ ਰੱਖਿਆ ਹੈ। ਆਪਣੀ ਪੁੂਰੀ ਸਮਰੱਥਾ ਨਾਲ ਕੰਮ ਕਰ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ। ਹਾਈ ਕਮਾਨ ਨੂੰ ਕਈ ਵਾਰ ਵਿਧਾਇਕਾਂ ਅਤੇ ਆਮ ਜਨਤਾ ਤੋਂ ਮਿਲੇ ਫੀਡਬੈਕ ਦੇ ਆਧਾਰ ’ਤੇ ਪਾਰਟੀ ਹਿੱਤ ’ਚ ਫ਼ੈਸਲੇ ਕਰਨੇ ਪੈਂਦੇ ਹਨ। 

ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਤਖ਼ਤਾ ਪਲਟ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ

ਅਸ਼ੋਕ ਨੇ ਕਿਹਾ ਕਿ ਮੇਰਾ ਵੀ ਨਿੱਜੀ ਤੌਰ ’ਤੇ ਮੰਨਣਾ ਹੈ ਕਿ ਕਾਂਗਰਸ ਪ੍ਰਧਾਨ ਕਈ ਨੇਤਾ, ਜੋ ਮੁੱਖ ਮੰਤਰੀ ਬਣਨ ਦੀ ਦੌੜ ਵਿਚ ਹੁੰਦੇ ਹਨ, ਉਨ੍ਹਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨ ਤੋਂ ਬਾਅਦ ਮੁੱਖ ਮੰਤਰੀ ਦੀ ਚੋਣ ਕਰਦੇ ਹਨ ਪਰ ਉਹ ਹੀ ਮੁੱਖ ਮੰਤਰੀ ਨੂੰ ਬਦਲਦੇ ਸਮੇਂ ਹਾਈਕਮਾਨ ਦੇ ਫ਼ੈਸਲੇ ਤੋਂ ਪਰੇਸ਼ਾਨ ਹੋ ਕੇ ਗਲਤ ਠਹਿਰਾਉਣ ਲੱਗ ਜਾਂਦੇ ਹਨ। ਅਜਿਹੇ ਪਲਾਂ ’ਚ ਆਪਣੀ ਅੰਤਰ ਆਤਮਾ ਨੂੰ ਸੁਣਨਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਫਾਸੀਵਾਦੀ ਤਾਕਤਾਂ ਕਾਰਨ ਸਾਡਾ ਦੇਸ਼ ਜਿਸ ਦਿਸ਼ਾ ’ਚ ਜਾ ਰਿਹਾ ਹੈ, ਉਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਲਈ ਅਜਿਹੇ ਸਮੇਂ ਵਿਚ ਸਾਰੇ ਕਾਂਗਰਸੀਆਂ ਦੀ ਜ਼ਿੰਮੇਵਾਰੀ ਹੈ ਕਿ ਖ਼ੁਦ ਤੋਂ ਉੱਪਰ ਉਠ ਕੇ ਪਾਰਟੀ ਅਤੇ ਦੇਸ਼ ਦੇ ਹਿੱਤ ’ਚ ਸੋਚਣ। ਕੈਪਟਨ ਸਾਬ੍ਹ ਪਾਰਟੀ ਦੇ ਸਨਮਾਨਤ ਨੇਤਾ ਹਨ ਅਤੇ ਮੈਨੂੰ ਉਮੀਦ ਹਨ ਕਿ ਉਹ ਅੱਗੇ ਵੀ ਪਾਰਟੀ ਦਾ ਹਿੱਤ ਅੱਗ ਰੱਖ ਕੇ ਹੀ ਕੰਮ ਕਰਦੇ ਰਹਿਣਗੇ।

ਇਹ ਵੀ ਪੜ੍ਹੋ : ਕੈਪਟਨ ਦੇ ਅਸਤੀਫ਼ੇ ’ਤੇ ਓਮ ਪ੍ਰਕਾਸ਼ ਧਨਖੜ ਦਾ ਟਵੀਟ, ਕਿਹਾ- ‘ਚੰਗਿਆੜੀ ਦੀ ਖੇਡ ਬੁਰੀ ਹੁੰਦੀ ਹੈ’

ਦੱਸਣਯੋਗ ਹੈ ਕਿ ਪਾਰਟੀ ਆਲਕਮਾਨ ਨੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਹੱਦੀ ਸੂਬੇ ਵਿਚ ਸੁਰੱਖਿਆ ਤਬਦੀਲੀ ਕਰਨ ਦਾ ਫ਼ੈਸਲਾ ਕੀਤਾ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਧੜੇਬੰਦੀ ਵਾਲੀ ਸੂਬਾਈ ਇਕਾਈ ’ਚ ਪਾਰਟੀ ਵਿਧਾਇਕਾਂ ਦੀ ਬੈਠਕ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੈਪਟਨ ਵਲੋਂ ਅਹੁਦਾ ਛੱਡਣ ਮਗਰੋਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਨੂੰ ਨਾਮਜ਼ਦ ਕਰਨ ਦੀ ਕਾਂਗਰਸ ਮੁਖੀ ਸੋਨੀਆ ਗਾਂਧੀ ਨੂੰ ਸ਼ਕਤੀ ਦੇਣ ਦਾ ਮਤਾ ਸਾਰਿਆਂ ਦੀ ਸਹਿਮਤੀ ਨਾਲ ਪਾਸ ਕੀਤਾ ਸੀ।

ਇਹ ਵੀ ਪੜ੍ਹੋ : ਕੈਪਟਨ ਦੇ ਅਸਤੀਫ਼ੇ ’ਤੇ ਅਨਿਲ ਵਿਜ ਨੇ ਕਹੀ ਵੱਡੀ ਗੱਲ, ਨਵਜੋਤ ਸਿੱਧੂ ਨੂੰ ਦੱਸਿਆ ਇਸ ਦਾ ਜ਼ਿੰਮੇਵਾਰ

Tanu

This news is Content Editor Tanu