ਵਾਜਪਈ ਦਾ ਹਾਲ ਜਾਣਨ ਲਈ AIIMS ਪਹੁੰਚੇ ਕੇਜਰੀਵਾਲ, ਨਹੀਂ ਮਨਾਉਂਣਗੇ ਜਨਮਦਿਨ

08/16/2018 3:23:30 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਏਮਜ਼ ਹਸਪਤਾਲ ਪਹੁੰਚ ਕੇ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਈ ਦਾ ਹਾਲ ਜਾਣਿਆ। ਅੱਜ ਕੇਜਰੀਵਾਲ ਦਾ ਜਨਮਦਿਨ ਹੈ ਅਤੇ ਉਹ 50 ਸਾਲ ਦੇ ਹੋ ਗਏ ਹਨ। ਵਾਜਪਈ ਦੀ ਵਿਗੜਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਮੁੱਖ ਮੰਤਰੀ ਨੇ 'ਆਪ ਪਾਰਟੀ' ਦੇ ਵਰਕਰਾਂ ਨੂੰ ਜਨਮਦਿਨ ਨਾ ਮਨਾਉਣ ਦੀ ਅਪੀਲ ਕੀਤੀ ਹੈ।

https://twitter.com/ArvindKejriwal/status/1029986691833053184
ਕੇਜਰੀਵਾਲ ਅੱਜ ਸਵੇਰੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਏਮਜ਼ ਪਹੁੰਚੇ ਸਨ। ਇਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ, ਨੈਸ਼ਨਲ ਕਾਨਫਰੰਸ ਦੇ ਉਪਧਿਆਏ ਫਾਰੂਖ ਅਬਦੁੱਲਾ, ਅਨੁਪ੍ਰਿਯਾ ਪਟੇਲ ਵੀ ਏਮਜ਼ ਪਹੁੰਚੇ। 'ਆਪ ਪਾਰਟੀ' ਮੁਖੀ ਨੇ ਟਵੀਟ ਕੀਤਾ, ''ਅਟਲ ਜੀ ਦੇ ਸਿਹਤ ਦੇ ਬਾਰੇ 'ਚ ਸੁਣ ਕੇ ਦੁੱਖ ਹੋਇਆ। ਮੈਂ ਈਸ਼ਵਰ ਤੋਂ ਉਨ੍ਹਾਂ ਦੇ ਜਲਦੀ ਤੰਦਰੁਸਤ ਹੋਣ ਦੀ ਪ੍ਰਾਥਨਾ ਕਰਦਾ ਹਾਂ।'' ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨਾਗੇਂਦਰ ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਪਾਰਟੀ ਕਾਰਜਕਰਤਾਵਾਂ ਨਾਲ ਜਨਮਦਿਨ ਨਹੀਂ ਮਨਾਉਂਗੇ।


ਭਾਰਤੀ ਜਨਤਾ ਪਾਰਟੀ ਦੇ 93 ਸਾਲਾਂ ਨਾਮੀ ਨੇਤਾ ਨੂੰ ਗੁਰਦੇ 'ਚ ਇੰਫੈਕਸ਼ਨ, ਬਾਥਰੂਮ ਆਉਣ 'ਚ ਪਰੇਸ਼ਾਨੀ, ਛਾਤੀ 'ਚ ਇੰਫੈਕਸ਼ਨ ਵਰਗੀਆਂ ਬੀਮਾਰੀਆਂ ਕਰਕੇ ਉਨ੍ਹਾਂ ਨੂੰ 11 ਜੂਨ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ 'ਚ ਭਰਤੀ ਕਰਵਾਇਆ ਗਿਆ। ਏਮਜ਼ ਵੱਲੋਂ ਅੱਜ ਜਾਰੀ ਸਿਹਤ ਬੁਲੇਟਿਨ ਅਨੁਸਾਰ ਸਾਬਕਾ ਪ੍ਰਧਾਨਮੰਤਰੀ ਦੀ ਹਾਲਤ ਬਿਲਕੁਲ ਨਾਜੁਕ ਬਣੀ ਹੋਈ ਹੈ। ਉਨ੍ਹਾਂ ਦਾ ਹਾਲ ਜਾਣਨ ਲਈ ਪ੍ਰਧਾਨ ਮੰਤਰੀ ਮੋਦੀ ਕੱਲ ਸ਼ਾਮ ਏਮਜ਼ ਪਹੁੰਚ ਗਏ ਹਨ। ਮੋਦੀ ਲੱਗਭਗ 7.15 ਵਜੇ ਹਸਪਤਾਲ ਪਹੁੰਚ ਸਨ ਅਤੇ ਉਹ ਕਰੀਬ 50 ਮਿੰਟ ਤੱਕ ਉਥੇ ਰੁਕੇ।


ਉਨ੍ਹਾਂ ਤੋਂ ਇਲਾਵਾ ਐੈੱਮ. ਵੈਂਕਈਆ ਨਾਇਡੂ ਅੱਜ ਸਵੇਰੇ ਸਾਬਾਕਾ ਪ੍ਰਧਾਨਮੰਤਰੀ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚੇ। ਭਾਜਪਾ ਦੇ ਅਨੁਭਵੀ ਨੇਤਾ ਅਤੇ ਵਾਜਪਈ ਦੇ ਕਰੀਬੀ ਰਹੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਵੀ ਉਨ੍ਹਾਂ ਦੀ ਸਿਹਤ ਦਾ ਪਤਾ ਲੈਣ ਲਈ ਏਮਜ਼ ਹਸਪਤਾਲ ਪਹੁੰਚੇ ਹਨ।