ਗਠਜੋੜ ਲਈ ਰਾਹੁਲ ਗਾਂਧੀ ਨੇ ਮਨ੍ਹਾ ਕਰ ਦਿੱਤਾ ਹੈ : ਕੇਜਰੀਵਾਲ

04/01/2019 9:51:10 AM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਵਿਸ਼ਾਖਾਪਟਨਮ 'ਚ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਨਵੀਂ ਦਿੱਲੀ 'ਚ 'ਆਪ' ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ 'ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਕਾਂਗਰਸ ਪ੍ਰਧਾਨ ਨੇ 'ਆਪ' ਨਾਲ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ।''
 

ਦੀਕਸ਼ਤ ਮਹੱਤਵਪੂਰਨ ਨੇਤਾ ਨਹੀਂ
ਦਿੱਲੀ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਸ਼ਤ ਦੇ ਉਨ੍ਹਾਂ ਨਾਲ ਸੰਪਰਕ ਨਾ ਕਰਨ ਦੇ ਬਿਆਨ 'ਤੇ ਕੇਜਰੀਵਾਲ ਨੇ ਕਿਹਾ,''ਅਸੀਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਦੀਕਸ਼ਤ ਇੰਨੀ ਮਹੱਤਵਪੂਰਨ ਨੇਤਾ ਨਹੀਂ ਹੈ।'' ਕੇਜਰੀਵਾਲ ਨੇ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਲਈ ਲਗਾਤਾਰ ਕਾਂਗਰਸ ਨਾਲ ਗਠਜੋੜ ਕਰਨ ਦੀ ਅਪੀਲ ਕਰ ਰਹੇ ਹਾਂ।
 

2020 ਦੀਆਂ ਚੋਣਾਂ 'ਚ ਕਾਂਗਰਸ ਦਾ ਮੁਕਾਬਲਾ ਕਿਵੇਂ ਕਰੇਗੀ 'ਆਪ' 
ਪਾਰਟੀ ਦੇ ਇਕ ਸੂਤਰ ਨੇ ਹਾਲ ਹੀ 'ਚ ਕਿਹਾ ਸੀ ਕਿ ਦਿੱਲੀ ਦੇ ਨਤੀਜਿਆਂ 'ਤੇ ਧਿਆਨ ਦਿੰਦੇ ਹੋਏ ਗਠਜੋੜ ਦੀ ਸੰਭਾਵਨਾ ਘਅਟ ਹੈ। ਸੂਤਰ ਨੇ ਦੱਸਿਆ,''ਵੱਡਾ ਸਵਾਲ ਇਹ ਹੈ ਕਿ ਗਠਜੋੜ ਤੋਂ ਬਾਅਦ 'ਆਪ' 2020 ਦੀਆਂ ਚੋਣਾਂ 'ਚ ਕਾਂਗਰਸ ਦਾ ਮੁਕਾਬਲਾ ਕਿਵੇਂ ਕਰੇਗੀ। ਨਾਲ ਹੀ ਪਾਰਟੀ ਨੂੰ ਸਿਆਸੀ ਰੂਪ ਨਾਲ ਵਧ ਫਾਇਦਾ ਨਹੀਂ ਹੋਵੇਗਾ, ਕਿਉਂਕਿ ਕੇਜਰੀਵਾਲ ਵਲੋਂ ਸਿਰਫ 2-3 ਸੀਟਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।'' 
 

ਸੋਮਵਾਰ ਨੂੰ ਕੀਤਾ ਅਧਿਕਾਰਤ ਐਲਾਨ
ਦੱਸਣਯੋਗ ਹੈ ਕਿ ਐਤਵਾਰ ਦੀ ਸਵੇਰ ਹੀ ਦਿੱਲੀ 'ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਤ ਨੇ ਗਠਜੋੜ ਨੂੰ ਲੈ ਕੇ ਸਵਾਲ ਪੁੱਛੇ ਜਾਣ 'ਤੇ ਕਿਹਾ ਸੀ ਕਿ ਅੱਜ ਸ਼ਾਮ ਜਾਂ ਕੱਲ ਤੱਕ ਸਥਿਤੀ ਸਪੱਸ਼ਟ ਹੋ ਜਾਵੇਗੀ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਗਠਜੋੜ 'ਤੇ ਸੋਮਵਾਰ ਨੂੰ ਅਧਿਕਾਰਤ ਐਲਾਨ ਹੋਵੇਗਾ।
 

ਹਰ ਸੀਟ 'ਤੇ 3 ਤੋਂ 4 ਨਾਂਵਾਂ ਦਾ ਪੈਨਲ ਕੀਤਾ ਤਿਆਰ
ਆਮ ਆਦਮੀ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ 'ਤੇ 'ਤੇ ਪੇਚ ਫਸਣ ਦਰਮਿਆਨ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਅਖਿਲ ਭਾਰਤੀ ਕਾਂਗਰਸ ਕਮੇਟੀ ਵਲੋਂ ਗਠਿਤ ਸਕ੍ਰੀਨਿੰਗ ਕਮੇਟੀ ਦੀ ਪਹਿਲੀ ਬੈਠਕ ਵੀ ਹੋ ਚੁਕੀ ਹੈ। ਪ੍ਰਦੇਸ਼ ਕਾਂਗਰਸ ਪਾਰਟੀ ਨੇ ਸਾਰੀਆਂ 7 ਸੀਟਾਂ ਲਈ ਸੰਭਾਵਿਤ ਉਮੀਦਵਾਰਾਂ ਦਾ ਪੈਨਲ ਵੀ ਤਿਆਰ ਕਰ ਲਿਆ ਹੈ। ਲੋਕ ਸਭਾ ਦੀ ਹਰ ਸੀਟ 'ਤੇ ਤਿੰਨ ਤੋਂ ਚਾਰ ਨਾਂਵਾਂ ਦਾ ਪੈਨਲ ਤਿਆਰ ਕੀਤਾ ਗਿਆ ਹੈ।

DIsha

This news is Content Editor DIsha