'ਕੇਜਰੀਵਾਲ ਦੇ ਸਹੁੰ ਚੁੱਕ ਸਮਾਰੋਹ 'ਚ ਮੰਚ ਸਾਂਝਾ ਕਰਨਗੇ 50 ਖਾਸ ਮਹਿਮਾਨ'

02/15/2020 2:48:28 PM

ਨਵੀਂ ਦਿੱਲੀ (ਭਾਸ਼ਾ)— ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ 16 ਫਰਵਰੀ ਯਾਨੀ ਕਿ ਕੱਲ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। 'ਆਪ' ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਐਤਵਾਰ ਨੂੰ ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਰੋਹ ਦੌਰਾਨ 'ਦਿੱਲੀ ਨਿਰਮਾਣ' ਲਈ ਜ਼ਿੰਮੇਵਾਰ ਰਹੇ ਵੱਖ-ਵੱਖ ਖੇਤਰਾਂ ਤੋਂ ਕਰੀਬ 50 ਖਾਸ ਮਹਿਮਾਨ ਮੰਚ ਸਾਂਝਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 50 ਲੋਕਾਂ 'ਚ ਸਿੱਖਿਅਕ, ਬੱਸ ਮਾਰਸ਼ਲ, ਸਿਗਨੇਚਰ ਬ੍ਰਿਜ ਦੇ ਸ਼ਿਲਪਕਾਰ ਅਤੇ ਕੰਮ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਪਰਿਵਾਰ ਅਤੇ ਹੋਰ ਸ਼ਾਮਲ ਹਨ। ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 2020 'ਚ 'ਆਪ' ਨੇ 70 ਮੈਂਬਰੀ ਵਿਧਾਨ ਸਭਾ 'ਚ 62 ਸੀਟਾਂ ਜਿੱਤੀਆਂ, ਜਦਕਿ ਭਾਜਪਾ 8 ਸੀਟਾਂ 'ਤੇ ਸਿਮਟ ਕੇ ਰਹਿ ਗਈ। ਕਾਂਗਰਸ ਲਗਾਤਾਰ ਦੂਜੀ ਵਾਰ ਖਾਤਾ ਵੀ ਨਹੀਂ ਖੋਲ੍ਹ ਸਕੀ। ਕੇਜਰੀਵਾਲ ਐਤਵਾਰ ਭਾਵ ਕੱਲ ਆਪਣੇ ਕੈਬਨਿਟ ਨਾਲ ਬਤੌਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।



ਰਾਮਲੀਲਾ ਮੈਦਾਨ 'ਚ ਸਵੇਰੇ 10 ਵਜੇ ਕੇਜਰੀਵਾਲ ਦਾ ਸਹੁੰ ਚੁੱਕ ਸਮਾਗਮ ਹੋਵੇਗਾ, ਜਿਸ 'ਚ ਦਿੱਲੀ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਹ ਗੱਲ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਟਵੀਟ ਕਰ ਕੇ ਆਖੀ ਕਿ ਦਿੱਲੀ ਵਾਸੀਓ, ਤੁਹਾਡਾ ਬੇਟਾ ਤੀਜੀ ਵਾਰ ਦਿੱਲੀ ਦੇ ਸੀ. ਐੱਮ. ਦੀ ਸਹੁੰ ਚੁੱਕਣ ਜਾ ਰਿਹਾ ਹੈ। ਆਪਣੇ ਬੇਟੇ ਨੂੰ ਆਸ਼ੀਰਵਾਦ ਦੇਣ ਜ਼ਰੂਰ ਆਉਣਾ ਹੈ।

Tanu

This news is Content Editor Tanu