ਕੇਜਰੀਵਾਲ ਸਰਕਾਰ ਨੇ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ, ਜਾਣੋ ਕਿਉਂ

11/02/2019 11:24:55 AM

ਨਵੀਂ ਦਿੱਲੀ— ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਦਫ਼ਤਰਾਂ ਦੇ ਸਮੇਂ 'ਚ ਤਬਦੀਲੀ ਕੀਤੀ ਹੈ। ਦਿੱਲੀ 'ਚ ਵਧਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਰਾਜਧਾਨੀ ਦੀਆਂ ਸੜਕਾਂ 'ਤੇ ਸੋਮਵਾਰ ਤੋਂ ਲਾਗੂ ਹੋਣ ਜਾ ਰਹੇ ਓਡ-ਈਵਨ ਫਾਰਮੂਲੇ ਦਰਮਿਆਨ ਕੇਜਰੀਵਾਲ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਕ ਨਿਊਜ਼ ਏਜੰਸੀ ਅਨੁਸਾਰ 4 ਤੋਂ 15 ਨਵੰਬਰ ਤੱਕ ਦਿੱਲੀ ਸਰਕਾਰ ਦੇ 21 ਵਿਭਾਗਾਂ 'ਚ ਕੰਮਕਾਜ ਦਾ ਸਮਾਂ ਸਵੇਰੇ 9.30 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ, ਜਦਕਿ 21 ਹੋਰ ਵਿਭਾਗਾਂ ਦੇ ਕੰਮਕਾਜ ਦਾ ਸਮਾਂ 10.30 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗਾ। ਦਫ਼ਤਰਾਂ ਦੇ ਸਮੇਂ ਨੂੰ ਲੈ ਕੇ ਹੋਏ ਤਬਦੀਲੀ ਬਾਰੇ ਦਿੱਲੀ ਸਰਕਾਰ ਨੇ ਲਿਖਤੀ ਸੂਚਨਾ ਜਾਰੀ ਕੀਤੀ ਹੈ। ਹਾਲਾਂਕਿ ਟਾਈਮਿੰਗ 'ਚ ਇਹ ਤਬਦੀਲੀ ਸਿਰਫ਼ ਸਰਕਾਰੀ ਦਫ਼ਤਰਾਂ ਦੀ ਹੈ। ਪ੍ਰਾਈਵੇਟ ਦਫ਼ਤਰਾਂ ਦੇ ਸਮੇਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਨਿੱਜੀ ਦਫ਼ਤਰ ਆਪਣੇ ਸਮੇਂ ਅਨੁਸਾਰ ਚੱਲਣਗੇ।

4 ਨਵੰਬਰ ਤੋਂ ਲਾਗੂ ਕੀਤਾ ਜਾ ਰਿਹਾ ਓਡ-ਈਵਨ
ਦਿੱਲੀ 'ਚ 4 ਤੋਂ 15 ਨਵੰਬਰ ਤੱਕ ਓਡ-ਈਵਨ ਲਾਗੂ ਕੀਤਾ ਜਾ ਰਿਹਾ ਹੈ। ਇਹ ਨਿਯਮ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਲਾਗੂ ਹੋਵੇਗਾ। ਐਤਵਾਰ ਨੂੰ ਲੋਕਾਂ ਨੂੰ ਓਡ-ਈਵਨ ਤੋਂ ਛੋਟ ਮਿਲੇਗੀ। ਸੀ.ਐੱਨ.ਜੀ. ਅਤੇ ਇਲੈਕਟ੍ਰਿਕ ਵਾਹਨ ਇਸ ਦੇ ਦਾਇਰੇ 'ਚ ਰਹਿਣਗੇ। ਇਸ ਤੋਂ ਪਹਿਲਾਂ ਦਿੱਲੀ 'ਚ ਇਹ ਨਿਯਮ 2 ਵਾਰ ਲਾਗੂ ਕੀਤਾ ਜਾ ਚੁਕਿਆ ਹੈ। ਇਹ ਤੀਜਾ ਮੌਕਾ ਹੋਵੇਗਾ, ਜਦੋਂ ਇਸ ਨੂੰ ਲਾਗੂ ਕੀਤਾ ਜਾਵੇਗਾ।

DIsha

This news is Content Editor DIsha