UP ਅਤੇ ਪੰਜਾਬ ਸਮੇਤ 6 ਸੂਬਿਆਂ ’ਚ ‘ਆਪ’ ਲੜੇਗੀ ਚੋਣਾਂ: ਕੇਜਰੀਵਾਲ

01/28/2021 2:01:28 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਫ਼ੈਸਲਾ ਕੀਤਾ ਕਿ ਅਗਲੇ 2 ਸਾਲਾਂ ’ਚ ਆਮ ਆਦਮੀ ਪਾਰਟੀ (ਆਪ) 6 ਸੂਬਿਆਂ ’ਚ ਚੋਣਾਂ ਲੜੇਗੀ। ਕੇਜਰੀਵਾਲ ਨੇ ਐਲਾਨ ਕੀਤਾ ਕਿ ਆਉਣ ਵਾਲੇ 2 ਸਾਲਾਂ ਵਿਚ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਚੋਣ ਲੜੇਗੀ। ਕੇਜਰੀਵਾਲ ਨੇ ਦਸੰਬਰ 2020 ’ਚ ਹੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਸਾਲ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਹਿੱਸਾ ਲਵੇਗੀ। 

ਕੇਜਰੀਵਾਲ ‘ਆਪ’ ਪਾਰਟੀ ਦੀ 9ਵੀਂ ਰਾਸ਼ਟਰੀ ਪਰੀਸ਼ਦ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਇਸ ਸੰਬੋਧਨ ਦੌਰਾਨ ਉਨ੍ਹਾਂ ਨੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ’ਤੇ ਕਿਹਾ ਕਿ ਗਣਤੰਤਰ ਦਿਵਸ ਦੇ ਦਿਨ ਜੋ ਕੁਝ ਵੀ ਹੋਇਆ, ਉਹ ਮੰਦਭਾਗੀ ਘਟਨਾ ਸੀ। ਇਸ ਲਈ ਜੋ ਵੀ ਜ਼ਿੰਮੇਵਾਰ ਹਨ, ਉਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। 26 ਜਨਵਰੀ ਦੇ ਦਿਨ ਜੋ ਹਿੰਸਾ ਹੋਈ, ਉਸ ਵਜ੍ਹਾ ਤੋਂ ਕਿਸਾਨਾਂ ਦੇ ਮੁੱਦੇ ਖਤਮ ਨਹੀਂ ਹੋਏ ਹਨ। ਅੰਦੋਲਨ ਅਜੇ ਖਤਮ ਨਹੀਂ ਹੋ ਸਕਦਾ, ਜਿਸ ਦੇਸ਼ ਦਾ ਕਿਸਾਨ ਦੁਖੀ ਹੈ, ਉਹ ਦੇਸ਼ ਖੁਸ਼ ਨਹੀਂ ਹੋ ਸਕਦਾ। ਕੇਜਰੀਵਾਲ ਨੇ ਅੱਗੇ ਕਿਹਾ ਕਿ ਜਦੋਂ ਵੀ ਕਿਸਾਨਾਂ ਦਾ ਸਾਥ ਦੇਣ ਜਾਓ, ਤਾਂ ਡੰਡਾ ਅਤੇ ਟੋਪੀ ਘਰ ਛੱਡ ਕੇ ਜਾਓ।

Tanu

This news is Content Editor Tanu