ਵਿਧਾਨ ਸਭਾ ਚੋਣਾਂ ਨੂੰ ਲੈ ਕੇ ‘ਐਕਟਿਵ’ ਹੋਈ ‘AAP’, ਕੇਜਰੀਵਾਲ ਤੇ CM ਮਾਨ ਨੇ ਕੁੱਲੂ ’ਚ ਕੱਢੀ ਤਿਰੰਗਾ ਯਾਤਰਾ

06/25/2022 3:31:08 PM

ਕੁੱਲੂ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨੀ ਕਿ ਸ਼ਨੀਵਾਰ ਨੂੰ ਹਿਮਾਚਲ ਦੌਰੇ ’ਤੇ ਹਨ। ਦੋਹਾਂ ਨੇਤਾਵਾਂ ਨੇ ਇੱਥੇ ਤਿਰੰਗਾ ਯਾਤਰਾ ਕੱਢੀ। ਕੇਜਰੀਵਾਲ ਨੇ ਕੁੱਲੂ ਦੇ ਹੈੱਡਕੁਆਰਟਰ ’ਚ ਤਿਰੰਗਾ ਯਾਤਰਾ ਦਾ ਆਗਾਜ਼ ਕੀਤਾ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਕੁੱਲੂ ਪਹੁੰਚਣ ’ਤੇ ਭੁੰਤਰ ਏਅਰਪੋਰਟ ’ਤੇ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। 

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ’ਚ ਸਾਲ ਦੇ ਅਖ਼ੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਦੇ ਚੱਲਦੇ ਆਮ ਆਦਮੀ ਪਾਰਟੀ ਕਾਫੀ ਐਕਟਿਵ ਹੋ ਗਈ ਹੈ। ਕੇਜਰੀਵਾਲ ਦੀ ਇਹ ਯਾਤਰਾ ਕਾਫੀ ਅਹਿਮ ਮੰਨੀ ਜਾ ਰਹੀ ਹੈ। ‘ਆਪ’ ’ਚ ਵੱਡੀ ਜਿੱਤ ਮਗਰੋਂ ਹੁਣ ਪਾਰਟੀ ਦੀ ਨਜ਼ਰ ਹਿਮਾਚਲ ਵਿਧਾਨ ਸਭਾ ਚੋਣਾਂ ’ਤੇ ਹੈ। ਕੇਜਰੀਵਾਲ ਨੇ ਕਿਹਾ ਕਿ ਸਾਡੀ ਆਨ ਤਿਰੰਗਾ ਹੈ, ਸਾਡੀ ਸ਼ਾਨ ਤਿਰੰਗਾ ਹੈ। ਸਾਡੇ ਪਿਆਰੇ ਹਿੰਦੋਸਤਾਨ ਦਾ ਅਭਿਆਨ ਤਿਰੰਗਾ ਹੈ। ਅੱਜ ‘ਤਿਰੰਗਾ ਯਾਤਰਾ’ ’ਚ ਸ਼ਾਮਲ ਹੋਣ ਲਈ ਕੁੱਲੂ ਆਇਆ ਹਾਂ।

Tanu

This news is Content Editor Tanu