ਅਰੁਣ ਜੇਤਲੀ ਨੇ ਕੇਜਰੀਵਾਲ ''ਤੇ ਕੀਤਾ 10 ਕਰੋੜ ਮਾਣਹਾਨੀ ਦਾ ਦੂਜਾ ਕੇਸ

05/22/2017 12:33:30 PM

ਨਵੀਂ ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ''ਤੇ ਇਕ ਹੋਰ ਮਾਣਹਾਨੀ ਦਾ ਕੇਸ ਕੀਤਾ ਹੈ। ਜੇਤਲੀ ਦੇ ਵਕੀਲਾਂ ਨੇ ਸੋਮਵਾਰ ਨੂੰ ਹਾਈ ਕੋਰਟ ''ਚ 10 ਕਰੋੜ ਦਾ ਕੇਸ ਫਾਈਲ ਕੀਤਾ ਹੈ। ਦਰਅਸਲ ਪਿਛਲੇ ਹਫਤੇ ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਨੇ ਜੇਤਲੀ ਲਈ ਧੂਰਤ (ਧੋਖੇਬਾਜ਼) ਸ਼ਬਦ ਦੀ ਵਰਤੋਂ ਕੀਤੀ ਸੀ, ਜਿਸ ਤੋਂ ਬਾਅਦ ਜੇਠਮਲਾਨੀ ਨੇ ਕਿਹਾ ਸੀ ਉਹ ਇਹ ਆਪਣੇ ਕਲਾਇੰਟ ਕੇਜਰੀਵਾਲ ਦੇ ਕਹਿਣ ''ਤੇ ਹੀ ਕਰ ਰਹੇ ਹਨ। ਜੇਤਲੀ ਅਤੇ ਉਨ੍ਹਾਂ ਦੇ ਵਕੀਲਾਂ ਨੇ ਇਸ ''ਤੇ ਸਖਤ ਇਤਰਾਜ਼ ਕੀਤਾ ਸੀ।
ਜੇਠਮਲਾਨੀ ਨੇ ਕੋਰਟ ''ਚ ਇਹ ਵੀ ਕਿਹਾ ਕਿ ਕਾਲਾ ਧਨ ਲਿਆਉਣ ''ਚ ਮੈਂ ਜਿੰਨੀ ਲੜਾਈ ਲੜੀ ਜੇਤਲੀ ਨੇ ਉਸ ''ਤੇ ਪਾਣੀ ਫੇਰ ਦਿੱਤਾ। ਇਸ ''ਤੇ ਜੇਤਲੀ ਨੇ ਕਿਹਾ ਸੀ ਕਿ ਤੁਸੀਂ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮਲੇ ਕਰ ਰਹੇ ਹੋ, ਇਹ ਠੀਕ ਨਹੀਂ ਹੈ। ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਜੇਠਮਲਾਨੀ ਨੇ ਵਿੱਤ ਮੰਤਰੀ ਨੂੰ ਚਰਿੱਤਰ ਪ੍ਰਮਾਣ ਲਈ ਕਿਹਾ ਸੀ ਕਿ ਕੀ ਤੁਹਾਡੇ ਆਚਰਨ ਦਾ ਪ੍ਰਮਾਣ ਮੋਦੀ ਤੋਂ ਲਈਏ? ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੇਤਲੀ ਨੇ ਕੇਜਰੀਵਾਲ ''ਤੇ ਮਾਣਹਾਨੀ ਦਾ ਕੇਸ ਕਰ ਰੱਖਿਆ ਹੈ, ਜਿਸ ਦੀ ਸੁਣਵਾਈ ਦਿੱਲੀ ਹਾਈ ਕੋਰਟ ''ਚ ਚੱਲ ਰਹੀ ਹੈ।

Disha

This news is News Editor Disha