ਵਿੱਤ ਮੰਤਰੀ ਅਰੁਣ ਜੇਤਲੀ ਐਗਜ਼ਿਟ ਪੋਲ ਨੂੰ ਲੈ ਕੇ ਜਾਣੋ ਕੀ ਬੋਲੇ

05/20/2019 5:54:07 PM

ਨਵੀਂ ਦਿੱਲੀ (ਭਾਸ਼ਾ)— ਵਿੱਤ ਮੰਤਰੀ ਅਰੁਣ ਜੇਤਲੀ ਨੇ ਉਮੀਦ ਜਤਾਈ ਹੈ ਕਿ 2019 ਦੇ ਚੋਣ ਨਤੀਜੇ ਐਗਜ਼ਿਟ ਪੋਲ ਮੁਤਾਬਕ ਹੀ ਆਉਣਗੇ, ਜਿਸ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਰਾਜਗ ਦੇ ਮੁੜ ਸੱਤਾ 'ਚ ਆਉਣ ਦਾ ਅਨੁਮਾਨ ਜ਼ਾਹਰ ਕੀਤਾ ਗਿਆ ਹੈ। ਲੋਕ ਸਭਾ ਚੋਣਾਂ 2019 ਲਈ ਐਤਵਾਰ ਦੀ ਸ਼ਾਮ ਨੂੰ ਵੱਖ-ਵੱਖ ਨਿਊਜ਼ ਚੈਨਲਾਂ ਵਲੋਂ ਜਾਰੀ ਜ਼ਿਆਦਾਤਰ ਐਗਜ਼ਿਟ ਪੋਲ ਮੁਤਾਬਕ ਇਕ ਵਾਰ ਫਿਰ ਭਾਜਪਾ ਅਗਵਾਈ ਵਾਲੀ ਰਾਜਗ ਬਹੁਮਤ ਨਾਲ ਕੇਂਦਰ ਵਿਚ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਲੱਗਭਗ ਸਾਰੇ ਐਗਜ਼ਿਟ ਪੋਲ ਵਿਚ ਭਾਜਪਾ ਅਗਵਾਈ ਗਠਜੋੜ ਨੂੰ 272 ਦੋ ਜਾਦੂਈ ਅੰਕੜੇ ਨੂੰ ਪਾਰ ਕਰਦਾ ਦਿਖਾਇਆ ਗਿਆ ਹੈ। ਜੇਤਲੀ ਨੇ ਕਿਹਾ ਕਿ ਐਗਜ਼ਿਟ ਪੋਲ 'ਚ ਇਕ ਬਰਾਬਰ ਸੰਦੇਸ਼ ਹੈ ਅਤੇ ਨਤੀਜੇ ਵੀ ਮੋਟੇ ਤੌਰ 'ਤੇ ਇਸੇ ਸੰਦੇਸ਼ ਮੁਤਾਬਕ ਹੋਣਗੇ। 

ਜੇਤਲੀ ਨੇ ਅੱਗੇ ਕਿਹਾ ਕਿ ਜੇਕਰ ਐਗਜ਼ਿਟ ਪੋਲ 2014 ਦੇ ਚੋਣ ਨਤੀਜੇ ਵਾਂਗ ਹੁੰਦੇ ਹਨ ਤਾਂ ਇਹ ਸਾਫ ਹੋ ਜਾਵੇਗਾ ਕਿ ਭਾਰਤੀ ਲੋਕਤੰਤਰ ਕਾਫੀ ਮਜ਼ਬੂਤ ਹੈ। ਵੋਟਰ ਆਪਣੀ ਪਸੰਦ ਚੁਣਨ ਤੋਂ ਪਹਿਲਾਂ ਰਾਸ਼ਟਰੀ ਹਿੱਤਾਂ ਨੂੰ ਸਰਵਉੱਚ ਮੰਨਦੇ ਹਨ। ਜਦੋਂ ਚੰਗੇ ਵਿਚਾਰ ਰੱਖਣ ਵਾਲੇ ਲੋਕ ਬਰਾਬਰ ਵਿਚਾਰ ਨਾਲ ਇਕ ਹੀ ਦਿਸ਼ਾ ਵਿਚ ਵੋਟ ਕਰਦੇ ਹਨ ਤਾਂ ਇਹ ਲਹਿਰ ਪੈਦਾ ਕਰਦਾ ਹੈ। ਕਾਂਗਰਸ ਦਾ ਜ਼ਿਕਰ ਕਰਦੇ ਹੋਏ ਜੇਤਲੀ ਨੇ ਕਿਹਾ ਕਿ ਗਾਂਧੀ ਪਰਿਵਾਰ ਗਰੈਂਡ ਓਲਡ ਪਾਰਟੀ ਲਈ ਬੋਝ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵੋਟਰ ਹੁਣ ਮੁਕਾਬਲੇਬਾਜ਼ ਦੇ ਗਠਜੋੜ 'ਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਹਨ।

Tanu

This news is Content Editor Tanu