...ਜਦੋਂ ਰਾਜਨੀਤੀ ਕਰ ਕੇ ਨਹੀਂ, ਸਗੋਂ ਇਸ ਸਰਜਰੀ ਕਾਰਨ ਚਰਚਾ 'ਚ ਆਏ ਸਨ 'ਜੇਤਲੀ'

08/24/2019 3:34:46 PM

ਨਵੀਂ ਦਿੱਲੀ— ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਅਰੁਣ ਜੇਤਲੀ ਨੇ 24 ਅਗਸਤ ਨੂੰ ਦੁਪਹਿਰ 12.07 ਵਜੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਅਰੁਣ ਜੇਤਲੀ ਬੀਤੀ 9 ਅਗਸਤ ਤੋਂ ਨਵੀਂ ਦਿੱਲੀ ਦੇ ਏਮਜ਼ ਵਿਚ ਦਾਖਲ ਸਨ। 4 ਦਹਾਕਿਆਂ ਤੋਂ ਵਧ ਸਮੇਂ ਤਕ ਸਿਆਸਤ 'ਚ ਸਰਗਰਮ ਰਹੇ ਅਰੁਣ ਜੇਤਲੀ ਨੇ ਸਿਹਤ ਕਾਰਨਾਂ ਦੀ ਵਜ੍ਹਾ ਕਰ ਕੇ ਇਸ ਵਾਰ ਨਰਿੰਦਰ ਮੋਦੀ ਕੈਬਨਿਟ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਦਰਅਸਲ ਜੇਤਲੀ ਨੂੰ ਸਾਫਟ ਟਿਸ਼ੂ ਸਰਕੋਮਾ ਨਾਂ ਦਾ ਕੈਂਸਰ ਹੋ ਗਿਆ ਸੀ। ਇਸ ਵਜ੍ਹਾ ਕਰ ਕੇ ਉਨ੍ਹਾਂ ਨੂੰ ਵਾਰ-ਵਾਰ ਸਾਹ ਲੈਣ ਵਿਚ ਦਿੱਕਤ ਮਹਿਸੂਸ ਹੋ ਰਹੀ ਸੀ। ਸ਼ੂਗਰ ਤੋਂ ਪੀੜਤ ਜੇਤਲੀ ਕਈ ਸਾਲ ਪਹਿਲਾਂ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਸਰਜਰੀ ਵੀ ਕਰਵਾ ਚੁੱਕੇ ਸਨ, ਜਿਸ ਕਾਰਨ ਉਹ ਚਰਚਾ 'ਚ ਰਹੇ। ਉਨ੍ਹਾਂ ਨੇ ਕਿਡਨੀ ਟਰਾਂਸਪਲਾਂਟ ਵੀ ਕਰਵਾਈ ਸੀ।


 

ਇਸ ਸਰਜਰੀ ਕਰ ਕੇ ਰਹੇ ਚਰਚਾ 'ਚ—
ਵਿੱਤ ਮੰਤਰੀ ਅਰੁਣ ਜੇਤਲੀ ਨੇ ਆਪਣਾ ਵਜ਼ਨ ਘੱਟ ਕਰਨ ਲਈ ਬੈਰੀਆਟ੍ਰਿਕ ਸਰਜਰੀ ਦਾ ਸਹਾਰਾ ਲਿਆ ਸੀ। ਇਹ ਸਰਜਰੀ ਤੇਜ਼ੀ ਨਾਲ ਵਜ਼ਨ ਘੱਟ ਕਰਨ ਵਾਲੀ ਸਰਜਰੀ ਹੈ, ਜੋ ਕਿ 3 ਤਰ੍ਹਾਂ ਦੀ ਹੁੰਦੀ ਹੈ। ਲੈਪ ਬੈਂਡ, ਸਲੀਵ ਗੈਸਟ੍ਰਿਕਟੋਮੀ ਅਤੇ ਗੈਸਟ੍ਰਿਕ ਬਾਇਪਾਸ ਸਰਜਰੀ। ਲੈਪ ਬੈਂਡ ਸਰਜਰੀ ਤੋਂ ਬਾਅਦ ਵਿਅਕਤੀ ਦੇ ਖਾਣ ਦੀ ਸਮਰੱਥਾ ਬਹੁਤ ਘੱਟ ਹੋ ਜਾਂਦੀ ਹੈ। ਸਲੀਵ ਗੈਸਟ੍ਰਿਕਟੋਮੀ ਤੋਂ ਬਾਅਦ ਡੇਢ ਤੋਂ 2 ਕਿਲੋ ਵਜ਼ਨ ਹਰ ਹਫਤੇ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। 12-18 ਮਹੀਨੇ ਵਿਚ ਵਜ਼ਨ ਘੱਟ ਹੋ ਜਾਂਦਾ ਹੈ। ਉੱਥੇ ਹੀ ਗੈਸਟ੍ਰਿਕ ਬਾਇਪਾਸ 'ਚ ਢਿੱਡ ਨੂੰ ਇਕ ਸ਼ੇਲਫ, ਗੇਂਦ ਦੇ ਆਕਾਰ ਦਾ ਬਣਾ ਕੇ ਛੱਡ ਦਿੱਤਾ ਜਾਂਦਾ ਹੈ। ਇਸ ਸਰਜਰੀ ਤੋਂ ਬਾਅਦ ਖਾਣਾ ਦੇਰ ਨਾਲ ਪਚਦਾ ਹੈ। 

ਭੁੱਖ ਵਧਾਉਣ ਵਾਲਾ ਗ੍ਰੇਹਲੀਨ ਹਾਰਮੋਨ ਵੀ ਬਣਨਾ ਬੰਦ ਹੋ ਜਾਂਦਾ ਹੈ। ਇਸ ਨਾਲ ਸਰੀਰ ਵਿਜ ਜਮਾਂ ਫੈਟ ਐਨਰਜੀ ਦੇ ਰੂਪ ਵਿਚ ਖਰਚ ਹੋਣ ਲੱਗਦੀ ਹੈ। ਤੇਜ਼ੀ ਨਾਲ ਵਜ਼ਨ ਘੱਟ ਹੋਣ ਲੱਗਦਾ ਹੈ। ਸਰਜਰੀ ਤੋਂ ਬਾਅਦ ਵਿਅਕਤੀ ਨੂੰ ਭੁੱਖ ਘੱਟ ਲੱਗਦੀ ਹੈ, ਜਿਸ ਦੀ ਵਜ੍ਹਾ ਕਰ ਕੇ ਇਕ ਸਾਲ ਦੇ ਅੰਦਰ ਉਸ ਦਾ 50-60 ਕਿਲੋ ਵਜ਼ਨ ਘੱਟ ਹੋ ਸਕਦਾ ਹੈ। ਇੱਥੇ ਦੱਸ ਦੇਈਏ ਕਿ ਵਜ਼ਨ ਘੱਟ ਕਰਨ ਲਈ ਕੀਤੀਆਂ ਜਾਣ ਵਾਲੀਆਂ ਸਰਜਰੀਆਂ ਖਤਰਨਾਕ ਹੁੰਦੀਆਂ ਹਨ। ਹਾਲਾਂਕਿ ਵਜ਼ਨ ਘੱਟ ਕਰਨ ਲਈ ਕੀਤੀਆਂ ਜਾਣ ਵਾਲੀਆਂ ਦੂਜੀਆਂ ਸਰਜਰੀਆਂ ਦੀ ਤੁਲਨਾ ਵਿਚ ਬੈਰੀਆਟ੍ਰਿਕ ਸਰਜਰੀ ਦੇ ਖਤਰੇ ਘੱਟ ਹੁੰਦੇ ਹਨ। ਇਸ ਨਾਲ ਵਿਅਕਤੀ ਨੂੰ ਦਰਦ ਘੱਟ ਹੁੰਦਾ ਹੈ, ਕੁੱਲ ਮਿਲਾ ਕੇ ਇਕ ਸਾਲ ਤਕ ਰੋਗੀ ਵਿਅਕਤੀ ਨੂੰ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ।

Tanu

This news is Content Editor Tanu