ਕਲਾਕਾਰ ਨੇ 60 ਹਜ਼ਾਰ ਸਿੱਕਿਆਂ ਦੀ ਮਦਦ ਨਾਲ ਬਣਾ ਦਿੱਤਾ ਰਾਮ ਮੰਦਰ ਦਾ ਅਨੋਖਾ ਮਾਡਲ, ਵੇਖੋ ਤਸਵੀਰਾਂ

02/26/2021 3:51:30 PM

ਬੈਂਗਲੁਰੂ- ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਦੇ ਨਾਲ ਹੁਣ ਵੱਖ-ਵੱਖ ਥਾਂਵਾਂ 'ਤੇ ਅਨੋਖੇ ਪ੍ਰਯੋਗ ਕੀਤੇ ਜਾਣ ਲੱਗੇ ਹਨ। ਅਜਿਹਾ ਹੀ ਇਕ ਅਨੋਖਾ ਪ੍ਰਯੋਗ ਕਰਨਾਟਕ ਦੇ ਬੈਂਗਲੁਰੂ 'ਚ ਹੋਇਆ, ਜਿੱਥੇ ਇਕ ਅਤੇ 5 ਰੁਪਏ ਦੇ ਸਿੱਕਿਆਂ ਦੀ ਵਰਤੋਂ ਕਰ ਕੇ ਰਾਮ ਮੰਦਰ ਦਾ ਅਨੋਖਾ ਮਾਡਲ ਬਣਾ ਦਿੱਤਾ ਗਿਆ। ਇਕ ਨਿਊਜ਼ ਏਜੰਸੀ ਦੀ ਖ਼ਬਰ ਅਨੁਸਾਰ, ਰਾਮ ਮੰਦਰ ਦਾ ਇਹ ਮਾਡਲ ਬੈਂਗਲੁਰੂ ਦੇ ਇਕ ਸੰਗਠਨ, ਰਾਸ਼ਟਰ ਧਰਮ ਟਰੱਸਟ ਨੇ ਬੈਂਗਲੁਰੂ ਸਿਟੀ ਦੇ ਲਾਲਬਾਗ ਵੈਸਟ ਗੇਟ ਕੋਲ ਬਣਾਇਆ ਹੈ। ਇਸ ਮਾਡਲ ਨੂੰ ਬਣਾਉਣ 'ਚ ਇਕ ਅਤੇ 5 ਰੁਪਏ ਦੇ ਕੁੱਲ 60 ਹਜ਼ਾਰ ਸਿੱਕਿਆਂ ਦੀ ਵਰਤੋਂ ਹੋਈ ਹੈ। ਇਨ੍ਹਾਂ ਸਿੱਕਿਆਂ ਦਾ ਇਸ ਤਰ੍ਹਾਂ ਨਾਲ ਇਸਤੇਮਾਲ ਹੋਇਆ ਕਿ ਅਯੁੱਧਿਆ 'ਚ ਬਣਨ ਵਾਲੇ ਸ਼ਾਨਦਾਰ ਰਾਮ ਮੰਦਰ ਦੀ ਝਲਕ ਦਿੱਸ ਸਕੇ।

ਇਸ ਮਾਡਲ ਨੂੰ ਬਣਾਉਣ ਵਾਲੇ ਕਲਾਕਾਰ ਨੇ ਦੱਸਿਆ,'' ਭਗਵਾਨ ਰਾਮ ਦੇ ਮੰਦਰ ਦਾ ਮਾਡਲਬਣਾਉਂਦੇ ਸਮੇਂ ਲਗਭਗ 2 ਲੱਖ ਰੁਪਏ ਮੁੱਲ ਦੇ 60 ਹਜ਼ਾਰ ਸਿੱਕਿਆਂ ਦੀ ਵਰਤੋਂ ਕੀਤੀ ਗਈ ਹੈ।'' ਦੱਸਣਯੋਗ ਹੈ ਕਿ ਅਯੁੱਧਿਆ 'ਚ ਭਗਵਾਨ ਰਾਮ ਦੇ ਸ਼ਾਨਦਾਰ ਮੰਦਰ ਨਿਰਮਾਣ ਦਾ ਕੰਮ ਸ਼ੁਰੂ ਹੋ ਚੁਕਿਆ ਹੈ। ਰਾਮ ਮੰਦਰ ਨਿਰਮਾਣ ਦਾ ਕੰਮ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਕਰ ਰਿਹਾ ਹੈ। ਇਸ ਲਈ ਦੇਸ਼ ਭਰ ਤੋਂ ਚੰਦਾ ਲੈਣ ਦਾ ਕੰਮ ਜਾਰੀ ਹੈ।

DIsha

This news is Content Editor DIsha