ਪੁੱਤ ਦਾ ਕਰਤਾ ਸੀ ਸ਼ਰਾਧ, ਜਦੋਂ ਮਿਲੀ ਉਸ ਦੇ ਜ਼ਿੰਦਾ ਹੋਣ ਦੀ ਖਬਰ ਤਾਂ...(ਦੇਖੋ ਤਸਵੀਰਾਂ)

08/02/2015 6:42:59 PM


ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ ਰਹਿਣ ਵਾਲੇ ਇਕ ਪਰਿਵਾਰ ਦਾ ਉਸ ਸਮੇਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਪੁੱਤਰ ਦਾ ਉਹ ਸ਼ਰਾਧ ਕਰ ਚੁੱਕੇ ਹਨ, ਉਹ ਜ਼ਿੰਦਾ ਹੈ। ਜਾਣਕਾਰੀ ਮੁਤਾਬਕ ਇੱਥੋਂ ਦੇ ਅਸ਼ੋਕ ਨਗਰ ਵਿਚ ਰਹਿਣ ਵਾਲੇ ਪਰਬਤ ਸਿੰਘ ਨੂੰ ਇੰਦੌਰ ਸੈਂਟਰਲ ਜੇਲ ਤੋਂ ਇਕ ਚਿੱਠੀ ਮਿਲੀ, ਜਿਸ ਨੇ ਉਨ੍ਹਾਂ ਨੂੰ ਆਪਣੇ ਇਕਲੌਤੇ ਪੁੱਤਰ ਨਾਲ ਮਿਲਾ ਦਿੱਤਾ। ਪੁੱਤਰ ਦੇ ਮਿਲਣ ਦੀ ਖੁਸ਼ੀ ਇੰਨੀ ਕਿ ਹੁਣ ਉਨ੍ਹਾਂ ਅੰਦਰ ਜਿਊਣ ਦੀ ਇੱਛਾ ਵੀ ਜਾਗ ਗਈ ਹੈ। ਬਸ ਇੰਨਾ ਹੀ ਨਹੀਂ ਉਹ ਆਪਣੇ ਪੁੱਤਰ ਦੇ ਗਮ ਵਿਚ ਘਰ-ਬਾਰ ਛੱਡ ਕੇ ਸਾਧੂ ਬਣ ਗਏ ਸਨ।
ਚਿੱਠੀ ਮਿਲਦੇ ਹੀ ਪਿਤਾ ਪਰਬਤ ਸਿੰਘ ਇੰਦੌਰ ਪੁੱਜੇ ਅਤੇ ਆਪਣੇ ਪੁੱਤਰ ਨੂੰ ਦੇਖਦੇ ਹੀ ਪਤਨੀ ਨੂੰ ਫੋਨ ਕਰ ਦੱਸਿਆ ਕਿ ਸਾਡਾ ਪੁੱਤਰ ਜ਼ਿੰਦਾ ਹੈ। ਉਸ ਦੀ ਫੋਟੋ ਤੋਂ ਹਾਰ ਉਤਾਰ ਦੇ। ਪਰਬਤ ਸਿੰਘ ਨੇ ਦੱਸਿਆ ਕਿ 15 ਸਾਲ ਤੋਂ ਉਨ੍ਹਾਂ ਦੀ ਪਤਨੀ ਅਤੇ ਉਹ ਬੱਸ ਮੌਤ ਦੀ ਉਡੀਕ ਕਰ ਰਹੇ ਸੀ ਪਰ ਇਸ ਚਿੱਠੀ ਨੇ ਉਨ੍ਹਾਂ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਸੌਗਾਤ ਦਿੱਤੀ ਹੈ। 
ਪੁੱਤਰ ਨੂੰ ਦੇਖ ਕੇ ਪਿਤਾ ਦੇ ਹੰਝੂ ਰੁੱਕਣ ਦਾ ਨਾਂ ਨਹੀਂ ਲੈ ਰਹੇ ਸਨ। ਜੇਲ ਸੁਪਰਡੈਂਟ ਨੇ ਦੱਸਿਆ ਕਿ ਪਰਬਤ ਸਿੰਘ ਦੇ ਪੁੱਤਰ ਹਰਵੰਸ਼ ਚੁੱਪ ਹੀ ਰਹਿੰਦਾ ਹੈ। ਉਸ ਨੇ ਆਪਣਾ ਪਤਾ ਵੀ ਕਈ ਵਾਰ ਪੁੱਛਣ ਤੋਂ ਬਾਅਦ ਦੱਸਿਆ ਸੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਘਰ ਤੋਂ ਦੂਰ ਇੰਨਾ ਸਮਾਂ ਕਿੱਥੇ ਰਿਹਾ ਤਾਂ ਉਸ ਨੇ ਦੱਸਿਆ ਕਿ ਉਹ ਘਰ ਤੋਂ ਦੌੜ ਕੇ ਮੁੰਬਈ ਚਲਾ ਗਿਆ ਸੀ ਅਤੇ ਉੱਥੇ ਮਜ਼ਦੂਰੀ ਕਰ ਕੇ ਆਪਣਾ ਢਿੱਡ ਭਰਦਾ ਸੀ ਪਰ ਪਿਛਲੇ ਦੋ-ਤਿੰਨ ਸਾਲ ਤੋਂ ਉਹ ਇੰਦੌਰ ''ਚ ਰਹਿ ਰਿਹਾ ਸੀ ਤੇ ਆਪਣੇ ਮਾਂ-ਬਾਪ ਨੂੰ ਮਿਲਣ ਦੀ ਉਸ ਦੇ ਅੰਦਰ ਇੱਛਾ ਜਾਗੀ।

Tanu

This news is News Editor Tanu