ਫੌਜ ਜੰਗੀ ਖੇਤਰ 'ਚ ਫੈਸਲਾ ਲੈਣ ਲਈ ਸੁਤੰਤਰ : ਜੇਟਲੀ

05/25/2017 2:52:25 AM

ਨਵੀਂ ਦਿੱਲੀ — ਜੰਮੂ ਕਸ਼ਮੀਰ ਦੀ ਸਥਿਤੀ ਦਾ ਜ਼ਿਕਰ ਕਰਦੇ ਹੋਏ ਰੱਖਿਆ ਮੰਤਰੀ ਅਰੁਣ ਜੇਟਲੀ ਨੇ ਬੁੱਧਵਾਰ ਨੂੰ ਕਿਹਾ ਕਿ ਫੌਜ ਦੇ ਅਧਿਕਾਰੀ 'ਯੁੱਧ ਜਿਹੇ' ਖੇਤਰ 'ਚ ਫੈਸਲਾ ਕਰਨ ਲਈ ਸੁਤੰਤਰ ਹਨ। ਰੱੱਖਿਆ ਮੰਤਰੀ ਦਾ ਇਹ ਬਿਆਨ ਫੌਜ ਵੱਲੋਂ ਕੰਟਰੋਲ ਲਾਈਨ ਤੋਂ ਪਾਰ ਪਾਕਿਸਤਾਨੀ ਚੌਕੀਆਂ 'ਤੇ ਗੋਲੀਬਾਰੀ ਹਮਲੇ ਦੀ ਗੱਲ ਦਾ ਖੁਲਾਸਾ ਕਰਨ ਤੋਂ ਇਕ ਦਿਨ ਬਾਅਦ ਆਇਆ ਹੈ। ਜੇਟਲੀ ਨੇ ਕਿਹਾ, ''ਫੌਜੀ ਹੱਲ ਫੌਜੀ ਅਧਿਕਾਰੀਆਂ ਵੱਲੋਂ ਮੁਹੱਈਆ ਕਰਾਇਆ ਜਾਵੇਗਾ। ਲੜਾਈ ਜਿਹੇ ਖੇਤਰ 'ਚ ਜਦੋਂ ਤੁਸੀਂ ਹੋਵੋ ਤਾਂ ਸਥਿਤੀਆਂ ਨਾਲ ਕਿਵੇਂ ਨੱਜਿਠਿਆ ਜਾਵੇ, ਸਾਨੂੰ ਆਪਣੇ ਫੌਜੀ ਅਧਿਕਾਰੀਆਂ ਨੂੰ ਫੈਸਲੇ ਕਰਨ ਦੇਣ ਦੀ ਇਜਾਜ਼ਤ ਦੇਣੀ ਹੋਵੇਗੀ।'' ਉਨ੍ਹਾਂ ਨੇ ਕਿਹਾ, ''ਉਨ੍ਹਾਂ ਸੰਸਦ ਦੇ ਮੈਂਬਰਾਂ ਨਾਲ ਸਲਾਹ ਨਹੀਂ ਕਰਨੀ ਹੋਵੇਗੀ ਕਿ ਇਸ ਪ੍ਰਕਾਰ ਦੇ ਹਾਲਾਤਾਂ 'ਚ ਕੀ ਕਰਨਾ ਚਾਹੀਦਾ।'' ਰੱਖਿਆ ਮੰਤਰੀ ਜੰਮੂ ਕਸ਼ਮੀਰ ਦੀ ਸਥਿਤੀਆਂ ਬਾਰੇ 'ਚ ਸਵਾਲਾਂ ਜਾ ਜਵਾਬ ਦੇ ਰਹੇ ਸਨ। ਜੇਟਲੀ ਦੀ ਇਹ ਟਿੱਪਣੀ ਮੇਜਰ ਲੀਤੁਲ ਗੋਗੋਈ ਦੇ ਉਸ ਕਦਮ ਦਾ ਸਮਰਥਨ ਕਰਦੇ ਹੋਏ ਵੀ ਪ੍ਰਤੀਤ ਹੋ ਰਹੀ ਸੀ ਜਿਸ ਦੇ ਤਹਿਤ ਉਨ੍ਹਾਂ ਨੇ ਕਸ਼ਮੀਰ 'ਚ ਪਥਰਾਅ ਕਰਨ ਵਾਲੇ ਇਕ ਵਿਅਕਤੀ ਨੂੰ ਜੀਪ ਨਾਲ ਬੰਨ੍ਹ ਦਿੱਤਾ ਸੀ। ਭਾਰਤੀ ਥਲ ਸੈਨਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਸ ਨੇ ਕੰਟਰੋਲ ਲਾਈਨ ਤੋਂ ਪਾਰ ਪਾਕਿਸਤਾਨੀ ਟਿਕਾਣਿਆਂ 'ਤੇ ਗੋਲੀਬਾਰੀ ਕੀਤੀ ਜਿਸ ਨਾਲ ਕੁਝ ਨੁਕਸਾਨ ਪਹੁੰਚਿਆ ਹੈ। ਫੌਜ ਵੱਲੋਂ ਇਹ ਕਾਰਵਾਈ ਉਸ ਦੇ 2 ਫੌਜੀਆਂ ਦੇ ਸਿਰ ਵੱਢੇ ਜਾਣ ਤੋਂ ਕੁਝ ਦਿਨ ਬਾਅਦ ਕੀਤੀ ਗਈ ਹੈ। ਫੌਜ ਨੇ ਫੌਜੀ ਕਾਰਵਾਈ ਦਾ ਇਕ ਵੀਡੀਓ ਜਾਰੀ ਕੀਤਾ ਜਿਸ 'ਚ ਜੰਗਲੀ ਖੇਤਰ 'ਚ ਕੁਝ ਪਾਕਿਸਤਾਨ ਪੋਸਟਾਂ ਨੂੰ ਤਬਾਹ ਕਰ ਦਿੱਤਾ ਗਿਆ।